Tuesday, May 26, 2026

ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਦੀ ਨੈਸ਼ਨਲ ਖੇਡਾਂ ਲਈ ਚੋਣ

ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  64ਵੀਆਂ ਪੰਜਾਬ ਸਕੂਲ ਖੇਡਾਂ ਵਿੱਚੋਂ ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪਾਵਰ ਲਿਫਟਿੰਗ ਖੇਡ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਨੈਸ਼ਨਲ ਸਕੂਲ ਖੇਡਾਂ ਵਿੱਚ ਆਪਣਾ ਸਥਾਨ ਪੱਕਾ ਕੀਤਾ ਹੈ।ਇਸ ਸਬੰਧੀ ਟਰਾਇਲ 16 ਦਸੰਬਰ ਨੂੰ ਗੁਰੂ ਨਾਨਕ ਦੇਵ ਪਬਲਿਕ ਸਕੂਲ ਸਿਵਲ ਲਾਈਨ ਬਠਿੰਡਾ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬਠਿੰਡਾ ਬਲਜੀਤ ਕੁਮਾਰ ਅਤੇ ਏ.ਈ.ਓ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਹੋਏ।ਪਾਵਰ ਲਿਫਟਿੰਗ ਖੇਡ ਵਿੱਚ ਸੁਖਪ੍ਰੀਤ ਕੌਰ ਜਮਾਤ 12ਵੀਂ ਅੰਡਰ-19 ਸਾਲ ਲੜਕੀਆਂ 43 ਕਿਲੋਗ੍ਰਾਮ ਵਰਗ ਵਿੱਚ ਕੁੱਲ 145 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ, ਰਾਜੂ ਕੌਰ ਜਮਾਤ 10ਵੀਂ ਏ ਅੰਡਰ-17 ਸਾਲ ਲੜਕੀਆਂ 52 ਕਿਲੋਗ੍ਰਾਮ ਵਰਗ ਵਿੱਚ ਕੁੱਲ 220 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਅਤੇ ਅਮ੍ਰਿਤਪਾਲ ਕੌਰ ਜਮਾਤ 10ਵੀਂ ਏ ਅੰਡਰ-17 ਸਾਲ ਲੜਕੀਆਂ 72 ਕਿਲੋਗ੍ਰਾਮ ਵਰਗ ਵਿੱਚੋਂ 170 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਹੁਣ ਇਹ ਵਿਦਿਆਰਥਣਾਂ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲੈਣ ਲਈ ਮਹਿਬੂਬ ਨਗਰ ਤੇਲੰਗਾਨਾ ਜਾਣਗੀਆਂ। ਸਕੂਲ ਪ੍ਰਿੰਸੀਪਲ ਚਰਨਜੀਤ ਸਿੰਘ ਸਿੱਧੂ ਨੇ ਚੁਣੇ ਗਏ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਅਤੇ ਆਉਣ ਵਾਲੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਉਤਮ ਸਥਾਨ ਪ੍ਰਾਪਤ ਕਰਨ ਲਈ ਸ਼ੁਭ ਇੱਛਾਵਾਂ ਦਿੱਤੀਆਂ।ਉਹਨਾਂ ਦੱਸਿਆ ਕਿ ਇਸ ਵਾਰ ਇਸ ਸਕੂਲ ਦੇ ਲਗਭਗ 150 ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਵਧੀਆ ਕਾਰਗੁਜਾਰੀ ਦਿਖਾਈ ਹੈ, ਜਿਸ ਦਾ ਸਿਹਰਾ ਸਕੂਲ ਦੇ ਡੀ.ਪੀ.ਈ ਨਰਿੰਦਰਪਾਲ ਸ਼ਰਮਾ ਅਤੇ ਸਮੁੱਚੇ ਸਕੂਲ ਸਟਾਫ ਦੇ ਸਿਰ `ਤੇ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply