ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੀ ਸੂਬਾ ਕਮੇਟੀ ਪੰਜਾਬ ਦੀ ਮੀਟਿੰਗ ਸੁਬੇਗ ਸਿੰਘ ਅਜ਼ੀਜ਼ ਸੂਬਾ ਪ੍ਰਧਾਨ ਅਤੇ ਗੁਰਿੰਦਰ ਸਿੰਘ ਸੋਢੀ ਸੂਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਵਿੱਚ ਬੀਤੇ 25 ਦਸੰਬਰ 2018 ਨੂੰ ਲੁਧਿਆਣਾ ਵਿਖੇ ਸਾਰੇ ਜਿਲਿਆਂ ਅਤੇ ਸੂਬਾ ਕਮੇਟੀ ਅਹੁੱਦੇਦਾਰਾਂ ਦੀ ਹਾਜ਼ਰੀ ਵਿੱਚ ਹੋਈ।ਜਿਸ ਵਿੱਚ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਸੈਣੀ ਗੁਰਦਾਸਪੁਰ ਸੂਬਾ ਪ੍ਰਧਾਨ, ਮਨਜਿੰਦਰ ਸਿੰਘ ਸੰਧੂ ਅੰਮ੍ਰਿਤਸਰ ਸੂਬਾ ਜਨਰਲ ਸਕੱਤਰ, ਹਰਵੰਤ ਸਿੰਘ ਮਾਂਗਟ ਲੁਧਿਆਣਾ ਸੂਬਾ ਸਰਪ੍ਰਸਤ, ਗੁਰਿੰਦਰ ਸਿੰਘ ਸੋਢੀ ਅੰਮ੍ਰਿਤਸਰ ਸੂਬਾ ਚੇਅਰਮੈਨ, ਵਿਨੋਦ ਸ਼ਰਮਾ ਮੋਗਾ ਸੂਬਾ ਮੁੱਖ ਸਲਾਹਕਾਰ, ਲਖਵੀਰ ਸਿੰਘ ਗਰੇਵਾਲ ਲੁਧਿਆਣਾ ਅਤੇ ਜੈਮਲ ਸਿੰਘ ਕਪੂਰਥਲਾ ਦੋਨੋਂ ਸੂਬਾ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਚੌਹਾਨ ਜਲੰਧਰ ਸੂਬਾ ਐਡੀਸ਼ਨਲ ਜਨਰਲ ਸਕੱਤਰ, ਅਮਨਦੀਪ ਸਿੰਘ ਜ਼ੀਰਾ ਸੂਬਾ ਵਿੱਤ ਸਕੱਤਰ, ਪੁਸ਼ਵਿੰਦਰ ਪਠਾਣੀਆਂ ਹੁਸ਼ਿਆਰਪੁਰ ਅਤੇ ਹਰਪ੍ਰੀਤ ਸਿੰਘ ਬਠਿੰਡਾ ਦੋਨੋਂ ਸੂਬਾ ਪ੍ਰੈਸ ਸਕੱਤਰ ਚੁਣੇ ਗਏ।ਇਸ ਸਮਂੇ ਵੱਖ ਵੱਖ ਜਿਲਿਆਂ ਦੇ ਅਹੱਦੇਦਾਰ ਰਜਿੰਦਰ ਸਿੰਘ ਮੱਲ੍ਹੀ, ਕੰਵਲਜੀਤ ਸ਼ਿੰਗਾਰੀ, ਇਕਬਾਲ ਸਿੰਘ, ਰਣਜੀਤ ਸਿੰਘ, ਕਿਸ਼ੋਰ ਕੁਮਾਰ, ਤਜਿੰਦਰ ਕੁਮਾਰ, ਕੁਲਦੀਪ ਸਿੰਘ, ਰਜ਼ਨੀਸ਼ ਕੁਮਾਰ ਸਮੇਤ ਸਮੂਹ ਜਿਲਿਆਂ ਦੇ ਅਹੁੱਦੇਦਾਰਾਂ ਤੋਂ ਇਲਾਵਾ ਬਲਵੰਤ ਸਿੰਘ ਭੱਲਰ ਬਰਨਾਲਾ ਸੀਨੀਅਰ ਸੂਬਾ ਅਹੁੱਦੇਦਾਰ ਖਜ਼ਾਨਾ ਵਿਭਾਗ ਅਤੇ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਆਦਿ ਹਾਜ਼ਰ ਸਨ।ਇਸ ਮੌਕੇ ਸਾਰੇ ਨਵੇਂ ਚੁਣੇ ਅਹੱਦੇਦਾਰਾਂ ਨੇ ਜਥੇਬੰਦੀ ਵਲੋਂ ਦਿੱਤੀ ਸੇਵਾ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਵਿਸ਼ਵਾਸ਼ ਦਿਵਾਇਆ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media