Thursday, August 27, 2026

ਬਿਜਨਸ ਅਤੇ ਵਣਜ ਮੈਨੇਜਮੈਂਟ ਦਾ ਰਿਫਰੈਸ਼ਰ ਕੋਰਸ ਸੰਪਨ

ਅੰਮ੍ਰਿਤਸਰ, 28 ਦਸੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਹਿਊਮਨ ਰੀਸੋਰਸ ਡਿਵੈਲਪਮੈਂਟ ਸੈਂPUNJ2812201801ਟਰ `ਚ ਇਥੇ ਤਿੰਨ ਦਿਨਾਂ ਦਾ ਕਾਮਰਸ ਐਂਡ ਬਿਜਨਸ ਮੈਨੇਜਮੈਂਟ ਵਿਸ਼ੇ `ਤੇ ਰਿਫਰੈਸ਼ਰ ਕੋਰਸ ਸੰਪਨ ਹੋ ਗਿਆ।ਕਾਮਰਸ ਅਤੇ ਬਿਜਨਸ ਮੈਨੇਜਮੈਂਟ ਦੇ ਅਨੁਸ਼ਾਸਨ ਨਾਲ ਸਬੰਧਤ ਯੂਨੀਵਰਸਟੀਆਂ ਅਤੇ ਕਾਲਜਾਂ ਦੇ 31 ਅਧਿਆਪਕਾਂ ਨੇ ਇਸ ਵਿਚ ਹਿੱਸਾ ਲਿਆ।
ਪ੍ਰੋਫੈਸਰ ਸੰਜੇ ਕੌਸ਼ਿਕ ਡੀਨ ਕਾਲਜ ਵਿਕਾਸ ਕੌਂਸਲ ਅਤੇ ਆਨਰੇਰੀ ਡਾਇਰੈਕਟਰ ਆਈ.ਸੀ.ਐਸ.ਐਸ.ਆਰ, ਨਾਰਥ ਵੇਸਟਨ ਰੀਜਨਲ ਸੈਂਟਰ (ਐਨ.ਡਬਲਿਊ.ਆਰ.ਸੀ)  ਚੰਡੀਗੜ ਪੰਜਾਬ ਯੂਨੀਵਰਸਿਟੀ ਚੰਡੀਗੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰੋਫੈਸਰ ਕੌਸ਼ਿਕ ਨੇ ਆਪਣੇ ਸੰਬੋਧਿਤ ਭਾਸ਼ਣ ਵਿਚ ਅਜਿਹੇ ਪ੍ਰੋਗਰਾਮਾਂ ਦੀ ਭੂਮਿਕਾ `ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਅਜਿਹੇ ਕੋਰਸ ਅਧਿਆਪਕਾਂ ਦੀ ਜਾਣਕਾਰੀ ਵਧਾਉਂਣ ਲਈ ਮਹਤਵਪੂਰਣ ਯੋਗਦਾਨ ਪਾਉਂਦੇ ਹਨ।
ਮੌਜੂਦਾ ਵਿਸ਼ਵ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ `ਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਮੂਕਾਬਲੇ ਲਈ ਤਿਆਰ ਕਰਨ ਲਈ ਕਿਹਾ।ਯੂਨੀਵਰਸਿਟੀ ਦੇ ਬਿਜਨੇਸ ਸਕੂਲ ਮੁਖੀ ਡਾ. ਜਸਵੀਨ ਕੌਰ ਅਤੇ ਕੋਰਸ ਦੇ ਕੋਆਰਡੀਨੇਟਰ ਨੇ ਕੋਰਸ ਦੇ ਵਿਸ਼ੇਆਂ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਡਾ. ਮੋਹਨ ਕੁਮਾਰ ਅਤੇ ਡਾ. ਜਸਵੀਨ ਕੌਰ ਦੁਆਰਾ ਇੱਕ ਪੌਦੇ ਪੇਸ਼ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।ਅੰਤ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਡਾ. ਜਸਵੀਨ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply