ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ-2018 ਦੌਰਾਨ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਆਦਿ ਜਮ੍ਹਾਂ ਕਰਾਉਣ\ ਹੋਰ ਫੁਟਕਲ ਕੰਮਾਂ ਲਈ ਦੇਰ ਰਾਤ ਤੱਕ ਦਾ ਸਮਾਂ ਲੱਗ ਜਾਂਦਾ ਹੈ।ਜਿਸ ਕਾਰਨ ਚੋਣ ਡਿਊਟੀ `ਤੇ ਹਾਜ਼ਰ ਹੋਏ ਅਧਿਕਾਰੀ\ਕਰਮਚਾਰੀਆਂ ਨੂੰ ਅਗਲੇ ਦਿਨ ਆਪਣੀ ਨੌਕਰੀ `ਤੇ ਹਾਜ਼ਰ ਹੋਣਾ ਅਤਿ ਕਠਿਨ ਹੋ ਜਾਂਦਾ ਹੈ।ਚੋਣ ਡਿਊਟੀ ‘ਤੇ ਤਾਇਨਾਤ ਕੀਤੇ ਗਏ ਅਧਿਕਾਰੀਆਂ\ਕਰਮਚਾਰੀਆਂ ਦੀ ਇਸ ਦਿੱਕਤ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣਕਾਰ ਅਫਸਰ ਪਠਾਨਕੋਟ ਰਾਮਵੀਰ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਵਿੱਚ 31 ਦਸੰਬਰ 2018 ਦੀ ਸਥਾਨਕ ਛੁੱਟੀ ਐਲਾਨੀ ਹੈ।ਇਹ ਹੁਕਮ ਕੇਵਲ ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ\ਕਰਮਚਾਰੀਆਂ ‘ਤੇ ਹੀ ਲਾਗੂ ਹੋਣਗੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media