Friday, July 10, 2026

ਪਰਮਿੰਦਰ ਸਿੰਘ ਰਿੰਪੀ ਨੇ 167 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਬਰਮਾ ਦੀ ਸਰਪੰਚੀ

ਸਮਰਾਲਾ, 31 ਦਸੰਬਰ (ਪੰਜਾਬ ਪੋਸਟ – ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬਰਮਾ `ਚ ਸਰਪੰਚੀ ਦੀ ਚੋਣ ਪਰਮਿੰਦਰ ਸਿੰਘ ਰਿੰਪੀ ਨੇ ਕਾਂਗਰਸੀ PUNJ3012201805ਆਗੂ ਠੇਕੇਦਾਰ ਬਲਜਿੰਦਰ ਸਿੰਘ ਨੂੰ 167 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਲਈ।ਸਰਪੰਚੀ ਦੀ ਚੋਣ ਲਈ ਪਰਮਿੰਦਰ ਸਿੰਘ ਰਿੰਪੀ, ਬਲਜਿੰਦਰ ਸਿੰਘ ਠੇਕੇਦਾਰ ਅਤੇ ਗਗਨਦੀਪ ਸਿੰਘ ਦਰਮਿਆਨ  ਤਿਕੋਣਾ ਮੁਕਾਬਲਾ ਸੀ।ਤਿੰਨਾਂ ਉਮੀਦਵਾਰਾਂ ਦਾ ਜਿੱਤ ਲਈ ਪੂਰੀ ਤਰ੍ਹਾਂ ਤਾਣ ਲੱਗਾ ਅਤੇ ਪਿੰਡ ਵਿੱਚ ਪੂਰੀ ਤਰ੍ਹਾਂ ਖਿਚੋਤਾਣ ਵਾਲਾ ਮਹੌਲ ਬਣਿਆ ਰਿਹਾ, ਜਿਸ ਕਰਕੇ ਪ੍ਰਸਾਸ਼ਨ ਵੱਲੋਂ ਪਿੰਡ ਬਰਮਾਂ ਨੂੰ ਨਾਜੁਕ ਪੋਲਿੰਗ ਬੂਥ ਐਲਾਨਿਆ ਹੋਇਆ ਸੀ।ਇਨ੍ਹਾਂ ਵੋਟਾਂ ਦੌਰਾਨ ਨਵੇਂ ਚੁਣੇ ਸਰਪੰਚ ਪਰਮਿੰਦਰ ਸਿੰਘ ਰਿੰਪੀ ਨੂੰ 482 ਵੋਟਾਂ ਪੋਲ ਹੋਈਆਂ, ਬਲਜਿੰਦਰ ਸਿੰਘ ਨੂੰ 315 ਵੋਟਾਂ ਪ੍ਰਾਪਤ ਹੋਈਆਂ ਅਤੇ ਤੀਸਰੇ ਉਮੀਦਵਾਰ ਗਗਨਦੀਪ ਸਿੰਘ ਕੇਵਲ 123 ਵੋਟਾਂ `ਤੇ ਸਬਰ ਕਰਨਾ ਪਿਆ। ਪਿੰਡ ਦੀਆਂ 7 ਵਾਰਡਾਂ ਲਈ ਪੰਚੀ ਦੀ ਚੋਣ ਵੀ ਕੀਤੀ ਗਈ, ਜਿਨ੍ਹਾਂ ਵਿੱਚ ਕ੍ਰਮਵਾਰ ਸੁਖਵਿੰਦਰ ਸਿੰਘ, ਜਸਪਾਲ ਕੌਰ, ਮਨਦੀਪ ਕੌਰ, ਹਰਮਿੰਦਰ ਕੌਰ, ਰਾਜਿੰਦਰ ਸਿੰਘ, ਜਗਦੀਪ ਸਿੰਘ ਪਿੰਡ ਦੀ ਗਰਾਮ ਪੰਚਾਇਤ ਦੇ ਪੰਚ ਚੁਣੇ ਗਏ। ਨਵੇ ਚੁਣੇ ਸਰਪੰਚ ਪਰਮਿੰਦਰ ਸਿੰਘ ਰਿੰਪੀ ਦੇ ਘਰ ਪਿੰਡ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ  ਰਿਹਾ।ਪਿੰਡ ਵਾਸੀਆਂ ਦੀਆਂ ਵਧਾਈਆਂ ਕਬੂਲਦੇ ਹੋਏ ਉਨ੍ਹਾਂ ਸਮੁੱਚੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਰੇ ਨਗਰ ਦੀ ਸਹਿਮਤੀ ਨਾਲ ਪਿੰਡ ਦੀ ਬਿਹਤਰੀ ਲਈ ਪਿੰਡ ਦੇ ਵਿਕਾਸ ਕਰਾਉਣ ਨੂੰ ਤਰਜੀਹ ਦੇਣਗੇ ਅਤੇ ਉਨ੍ਹਾਂ ਮੁੱਢਲਾ ਕੰਮ ਪਿੰਡ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਪ੍ਰਦਾਨ ਕਰਵਾਉਣਾ ਹੋਵੇਗਾ ਤੇ ਪਿੰਡ ਦੀਆਂ ਉਮੀਦਾਂ `ਤੇ ਪੂਰਾ ਉਤਰਨ ਦਾ ਉਹ ਪੂਰਾ ਯਤਨ ਕਰਨਗੇ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply