Tuesday, March 24, 2026

ਪਰਮਜੀਤ ਕੌਰ 56 ਵੋਟਾਂ ਨਾਲ ਜਿੱਤ ਕੇ ਪਿੰਡ ਬੌਂਦਲੀ ਦੀ ਸਰਪੰਚ ਬਣੀ

ਸਮਰਾਲਾ, 31 ਦਸੰਬਰ (ਪੰਜਾਬ ਪੋਸਟ – ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬੌਂਦਲੀ ਵਿਖੇ ਇਸ ਵਾਰ ਜਨਰਲ ਔਰਤ ਸਰਪੰਚੀ ਦੀ ਚੋਣ ਹੋਈ।ਜਿਸ 

?????????????

ਵਿੱਚ ਸਰਪੰਚੀ ਲਈ ਜਿੰਨਾਂ ਤਿੰਨ ਔਰਤ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਉਨ੍ਹਾਂ ਵਿੱਚ ਪਰਮਜੀਤ ਕੌਰ, ਨਰਿੰਦਰਜੀਤ ਕੌਰ ਅਤੇ ਹਰਜਿੰਦਰ ਕੌਰ ਸ਼ਾਮਲ ਸਨ।ਪਰਮਜੀਤ ਕੌਰ ਆਪਣੀ ਵਿਰੋਧੀ ਉਮਦੀਵਾਰ ਨੂੰ 56 ਵੋਟਾਂ ਦੀ ਮਾਤ ਦੇ ਕੇ ਪਿੰਡ ਦੀ ਸਰਪੰਚ ਚੁਣੀ ਗਈ।ਇਸ ਤੋਂ ਇਲਾਵਾ ਪਿੰਡ ਦੇ 9 ਵਾਰਡਾਂ ਵਿੱਚ ਕ੍ਰਮਵਾਰ ਪ੍ਰੀਤਮ ਸਿੰਘ ਘੋਲਾ, ਸੋਢੀ ਸਿੰਘ, ਦਰਸ਼ਨ ਸਿੰਘ, ਮਨਜੀਤ ਕੌਰ, ਹਰਮਿੰਦਰ ਸਿੰਘ, ਕਰਮ ਸਿੰਘ, ਰਣਜੀਤ ਕੌਰ, ਹਰਜੀਤ ਕੌਰ ਅਤੇ ਅਤੇ ਗੁਰਮੀਤ ਕੌਰ ਪੰਚ ਚੁਣੇ ਗਏ।ਨਵੀਂ ਚੁਣੀ ਸਰਪੰਚ ਪਰਮਜੀਤ ਕੌਰ ਨੇ ਪਿੰਡ ਦਾ ਧੰਨਵਾਦੀ ਦੌਰਾ ਕਰਦੇ ਹੋਏ ਕਿਹਾ ਕਿ ਉਹ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਪਿੰਡ ਦੇ ਵਿਕਾਸ ਕੰਮਾਂ ਵਿੱਚ ਸਾਰੇ ਨਗਰ ਦੇ ਸਹਿਯੋਗ ਨਾਲ ਕੰਮ ਕਰਵਾਉਣਗੇ।ਦੱਸਣਯੋਗ ਹੈ ਕਿ ਪੰਜਾਬ ਭਰ ਵਿੱਚ ਸਿਆਲ ਦੀ ਦੀ ਰੁੱਤੇ ਪਿੰਡਾਂ ਵਿੱਚ ਸਿਆਸਤ ਇਸ ਕਦਰ ਮਘੀ ਰਹੀ ਕਿ ਲੋਕਾਂ ਨੇ ਠੰਡ ਦੀ ਪ੍ਰਵਾਹ ਕੀਤੇ ਬਗੈਰ ਪੂਰੇ ਉਤਸ਼ਾਹ ਨਾਲ ਚੋਣਾਂ ਵਿੱਚ ਹਿੱਸਾ ਲੈ ਕੇ ਸਰਪੰਚਾਂ, ਪੰਚਾਂ ਦੀ ਚੋਣ ਕੀਤੀ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਗੱਜਣ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਜਸਵੀਰ ਸਿੰਘ ਉਟਾਲ, ਸੁਹੇਲ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ ਫੌਜੀ, ਭੁਪਿੰਦਰ ਸਿੰਘ ਮਾਹਲ, ਰੋਡਾ ਸਿੰਘ ਬਸਾਂਤੀ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply