Friday, August 28, 2026

ਸੁਨੀਲ ਜਾਖੜ ਨੇ ਕੇਂਦਰੀ ਮੰਤਰੀ ਮਿਲ ਕੇ ਰੇਲਵੇ ਪੁਲਾਂ ਸਬੰਧੀ ਛੇਤੀ ਅੜਿੱਕੇ ਦੂਰ ਕਰਨ ਲਈ ਕਿਹਾ

PPN0501201801ਪਠਾਨਕੋਟ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਮਿਲ ਕੇ ਪਠਾਨਕੋਟ ਜ਼ਿਲ੍ਹੇ ਵਿਚ ਬਣਨ ਵਾਲੇ ਇਕ ਰੇਲ ਪੁਲ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਬਣਨ ਵਾਲ ਦੋ ਰੇਲ ਪੁਲਾਂ ਸਬੰਧੀ ਸਾਰੇ ਅੜਿਕੇ ਦੂਰ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ ਦੀ ਸਹੁਲਤ ਲਈ ਇਹ ਪੁਲ ਛੇਤੀ ਬਣ ਕੇ ਤਿਆਰ ਹੋ ਸਕੇ।
    ਜਾਖੜ ਅਨੁਸਾਰ ਇਹ ਤਿੰਨੋਂ ਪੁਲ ਪੰਜਾਬ ਸਰਕਾਰ ਦੇ ਖਰਚੇ ਤੇ ਬਣਨੇ ਹਨ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਾਰੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਰੇਲਵੇ ਕੋਲ ਜੋ ਲੋੜੀਂਦੇ ਫੰਡ ਜਮ੍ਹਾਂ ਕਰਵਾਉਣੇ ਸਨ ਉਹ ਵੀ ਕਰਵਾ ਦਿੱਤੇ ਹਨ ਜਦ ਕਿ ਇੰਨ੍ਹਾਂ ਦੇ ਨਕਸ਼ੇ ਆਦਿ ਸਬੰਧੀ ਅੰਤਿਮ ਪ੍ਰਵਾਨਗੀ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਕੋਲ ਬਕਾਇਆ ਪਈ ਹੈ ਜਿਸ ਕਾਰਨ ਇੰਨ੍ਹਾਂ ਦਾ ਨਿਰਮਾਣ ਸ਼ੁਰੂ ਨਹੀਂ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਦਿ੍ਰੜ ਸਕੰਲਪਿਤ ਹਨ ਅਤੇ ਭਾਰਤ ਸਰਕਾਰ ਤੋਂ ਪ੍ਰਵਾਨਗੀ ਆਉਣ ਤੇ ਤੁਰੰਤ ਇੰਨ੍ਹਾਂ ਦਾ ਨਿਰਮਾਣ ਪੰਜਾਬ ਸਰਕਾਰ ਤੁਰੰਤ ਸ਼ੁਰ ਕਰ ਦੇਵੇਗੀ।
    ਲੋਕ ਸਭਾ ਮੈਂਬਰ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿਚ ਮੀਰਥਲ ਰੇਲਵੇ ਸਟੇਸ਼ਨ ਨੇੜੇ ਵੀ ਇਕ ਰੇਲਵੇ ਅੰਡਰ ਬਿ੍ਰਜ ਬਣਨਾ ਹੈ ਜਿਸ ਸਬੰਧੀ ਵੀ ਪੰਜਾਬ ਸਰਕਾਰ ਦੇ ਪੱਧਰ ਤੇ ਕੋਈ ਕਾਰਵਾਈ ਬਕਾਇਆ ਨਹੀਂ ਹੈ ਅਤੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਆਉਣ ਤੇ ਕੰਮ ਸ਼ੁਰੂ ਹੋ ਜਾਵੇਗਾ।
ਜਾਖੜ ਨੇ ਹੋਰ ਦੱਸਿਆ ਕਿ ਦੀਨਾਨਗਰ ਵਿਚ ਅੰਮ੍ਰਿਤਸਰ-ਪਠਾਨਕੋਟ ਰੇਲ ਲਾਇਨ `ਤੇ ਰੇਲਵੇ ਓਵਰ ਬ੍ਰਿਜ ਬਣਨਾ ਹੈ।ਜਿਸ ਲਈ ਸੂਬਾ ਸਰਕਾਰ ਨੇ ਆਪਣੇ ਪੱਧਰ `ਤੇ ਹੋਣ ਵਾਲੀਆਂ ਸਾਰੀਆਂ ਕਾਰਵਾਈਆਂ ਮੁਕੰਮਲ ਕਰਕੇ ਅੰਤਿਮ ਪ੍ਰਵਾਨਗੀ ਲਈ ਕੇਸ ਭਾਰਤ ਸਰਕਾਰ ਨੂੰ ਭੇਜਿਆ ਹੋਇਆ ਹੈ।
    ਇਸੇ ਤਰਾਂ ਲੋਕ ਸਭਾ ਮੈਂਬਰ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਹੀ ਗੁਰਦਾਸਪੁਰ ਮੁਕੇਰੀਆਂ ਰੋਡ `ਤੇ ਰੇਲਵੇ ਅੰਡਰ ਬ੍ਰਿਜ ਬਣਨਾ ਹੈ ਜਿਸ ਸਬੰਧੀ ਵੀ 2 ਫੀਸਦੀ ਪੀ.ਐਂਡ.ਈ ਚਾਰਜ ਰੇਲਵੇ ਕੋਲ ਜਮਾਂ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਅੰਤਮ ਪ੍ਰਵਾਨਗੀ ਰੇਲਵੇ ਵੱਲ ਬਕਾਇਆ ਹੈ।
    ਜਾਖੜ ਨੇ ਕੇਂਦਰੀ ਮੰਤਰੀ ਤੋਂ ਇੰਨ੍ਹਾਂ ਤਿੰਨਾਂ ਪੁਲਾਂ ਦੀਆਂ ਬਕਾਇਆ ਪ੍ਰਵਾਨਗੀਆਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪੰਜਾਬ ਸਰਕਾਰ ਤੁਰੰਤ ਨਿਰਮਾਣ ਸ਼ੁਰੂ ਕਰਵਾ ਸਕੇ ਕਿਉਂਕਿ ਇੰਨ੍ਹਾਂ ਰੇਲ ਪੁਲਾਂ ਬਿਨ੍ਹਾਂ ਲੋਕਾਂ ਨੂੰ ਵੱਡੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਇਹ ਵੀ ਆਖਿਆ ਹੈ ਕਿ ਪੁਲ ਦੇ ਜਿਸ ਭਾਗ ਦਾ ਨਿਰਮਾਣ ਰੇਲਵੇ ਨੇ ਕਰਵਾਉਣਾ ਹੁੰਦਾ ਹੈ।ਉਹ ਵੀ ਜਲਦ ਸ਼ੁਰੂ ਕਰਵਾਇਆ ਜਾਵੇ।
ਰੇਲਵੇ ਮੰਤਰੀ ਨੇ ਇਸ ਸਬੰਧੀ ਤੁਰੰਤ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਕੇ ਪ੍ਰਵਾਨਗੀਆਂ ਛੇਤੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਕਿ ਜਲਦੀ ਹੀ ਇੰਨ੍ਹਾਂ ਪੁਲਾਂ ਦਾ ਕੰਮ ਸ਼ੁਰੂ ਹੋ ਜਾਵੇਗਾ।

 

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply