ਪਠਾਨਕੋਟ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਧਾਰਕਲਾਂ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ 001-ਸੁਜਾਨਪੁਰ ਪੀ.ਸੀ.ਐਸ ਪਿਰਥੀ ਸਿੰਘ ਜੀ ਨੇ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਦੀ ਆਮ ਜਨਤਾਂ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸ਼ਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2019 ਦੇ ਅਧਾਰ `ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਜੋ ਕਿ ਪਹਿਲਾਂ ਜਨਵਰੀ, 2019 ਨੂੰ ਕਰਵਾਈ ਜਾਣੀ ਸੀ, ਹੁਣ ਮਾਨਯੋਗ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਵਲੋਂ 15 ਦਿਨਾਂ ਦਾ ਹੋਰ ਵਾਧਾ ਕਰਦੇ ਹੋਏ ਇਹ ਪ੍ਰਕਾਸ਼ਨਾ ਮਿਤੀ 19 ਜਨਵਰੀ 2019 ਨੂੰ ਕਰਵਾਈ ਜਾਵੇਗੀ।ਉਪ ਮੰਡਲ ਮੈਜਿਸਟਰੇਟ ਧਾਰਕਲਾਂ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਪਿਰਥੀ ਸਿੰਘ ਦੱਸਿਆ ਕਿ ਕੋਈ ਵੀ ਵਿਅਕਤੀ/ਵੋਟਰ ਮਿਤੀ 19 ਜਨਵਰੀ 2019 ਨੂੰ ਆਪਣੇ ਵਿਧਾਨ ਸਭਾ ਚੋੋਣ ਹਲਕਾ 001-ਸੁਜਾਨਪੁਰ ਨਾਲ ਸਬੰਧਤ ਸੁਜਾਨਪੁਰ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ ਉਪ ਮੰਡਲ ਮੈਜਿਸਟਰੇਟ ਧਾਰਕਲਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ-1 ਤਹਿਸੀਲਦਾਰ ਧਾਰਕਲਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ-2 ਬਲਾਕ ਵਿਕਾਸ ਤੇ ਪੰਚਾਇਤ ਅਫਸ਼ਰ ਸੁਜਾਨਪੁਰ ਅਤੇ ਬੀ.ਐਲ.ਓ ਕੋਲ ਜਾ ਕੇ ਆਪਣੇ ਪੋਲਿੰਗ ਸਟੇਸਨ ਨਾਲ ਸਬੰਧਤ ਅੰਤਿਮ ਪ੍ਰਕਾਸਿਤ ਵੋਟਰ ਸੂਚੀ ਨੂੰ ਚੈਕ ਕਰ ਸਕਦੇ ਹਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media