Friday, March 13, 2026

ਕਾਂਗਰਸ ਦੀ ਗੁੰਡਾਗਰਦੀ ਖਿਲਾਫ ਵਫਦ ਵਲੋਂ ਐਸ.ਐਸ.ਪੀ ਮਾਨਸਾ ਨਾਲ ਮੁਲਾਕਾਤ

ਖੱਬੀਆਂ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਵਲੋਂ ਹੰਕਾਰ ਤੋੜ ਰੈਲੀ 15 ਫਰਵਰੀ ਨੂੰ
ਭੀਖੀ/ਮਾਨਸਾ, 5 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ  (ਐਮ.ਐਲ) ਲਿਬਰੇਸ਼ਨ, ਭਾਰਤੀ PPN0501201829ਕਮਿਊਨਿਸਟ ਪਾਰਟੀ, ਆਰ.ਐਮ.ਪੀ.ਆਈ, ਸੀ.ਪੀ.ਆਈ (ਐਮ), ਪੰਜਾਬ ਕਿਸਾਨ ਯੂਨੀਅਨ, ਮਜਦੂਰ ਮੁਕਤੀ ਮੋਰਚਾ, ਜਮਹੂਰੀ ਅਧਿਕਾਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਵਲੋ ਅੱਜ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਇਕ ਸਾਂਝੀ ਮੀਟਿੰਗ ਹੋਈ ।
       ਮੀਟਿੰਗ ਤੋਂ ਬਾਅਦ ਪ੍ਰੈਸ ਬਿਆਨ ਜਾਰੀ ਕਰਦਿਆਂ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਕਰਿਸ਼ਨ ਚੋਹਾਨ, ਆਰ.ਐਮ.ਪੀ.ਆਈ ਦੇ ਸੂਬਾ ਆਗੂ ਕਾਮਰੇਡ ਛੱਜੂ ਰਾਮ ਰਿਸ਼ੀ, ਸੀ.ਪੀ.ਆਈ (ਐਮ) ਦੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਉਡਤ, ਮਜ਼ਦੂਰ ਮੁਕਤੀ ਮੋਰਚਾ ਦੇ ਕਾਮਰੇਡ ਭਗਵੰਤ ਸਿੰਘ ਸਮਾਂਓ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਆਲ ਇੰਡੀਆ ਸੈਂਟਰਲ ਕੌਂਸਿਲ ਆਫ ਟਰੇਡ ਯੂਨੀਅਨਜ਼ ਦੇੇ ਜਿਲ੍ਹਾ ਕਨਵੀਨਰ ਕਾਮਰੇਡ ਅਮਰੀਕ ਸਿੰਘ ਸਮਾਓ, ਜਮਹੂਰੀ ਅਧਿਕਾਰ ਸਭਾ ਦੇ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੀਟਿੰਗ ਵਲੋਂ ਪੰਚਾਇਤੀ ਚੋਣਾਂ ਦੋਰਾਨ ਕਾਂਗਰਸ ਵਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦੀ ਸਖਤ ਨਿਖੇਧੀ ਕੀਤੀ ਗਈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਵੱਲੋਂ ਸਰਕਾਰੀ ਮਸ਼ੀਨਰੀ ਅਤੇ ਖਾਸ ਕਰ ਪੁਲਿਸ ਪ੍ਰਸ਼ਾਸਨ ਦੀ ਆਪਣੇ ਸੋੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਖੁੱਲ੍ਹੇ ਆਮ ਦੁਰਵਰਤੋ ਕਰਕੇ ਲੋਕਤੰਤਰ ਘਾਣ ਕੀਤਾ ਗਿਆ ਹੈ।ਪੁਲਿਸ ਨੇ ਜਿਥੇ ਪਿੰਡ ਤਾਮਕੋਟ ਦੇ ਚਾਰ ਕੌਮੀ ਐਵਾਰਡ ਜਿੱਤਣ ਵਾਲੇ ਸਾਬਕਾ ਸਰਪੰਚ ਰਣਜੀਤ ਸਿੰਘ ਉਤੇ ਕਾਂਗਰਸੀਆਂ ਦੇ ਕਹਿਣ `ਤੇ ਝੂਠਾ ਪਰਚਾ ਦਰਜ ਕੀਤਾ ਹੈ, ਉਥੇ ਝੁਨੀਰ ਵਿਖੇ ਇਕ ਪੱਤਰਕਾਰ `ਤੇ ਹਮਲਾ ਕਰਨ ਵਾਲੇ ਕਾਂਗਰਸੀਆਂ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਨਹੀ ਹੋਈ ।
        ਮੀਟਿੰਗ ਨੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰ ਉਤੇ ਗੁਰਦਾਸਪੁਰ ਵਿੱਚ ਕਾਂਗਰਸੀਆਂ ਵਲੋਂ ਕੀਤੇ ਹਮਲੇ ਦੇ ਵਿਰੋਧ ਵਿਚ ਝੁਨੀਰ ਵਿੱਚ ਰੱਖੇ ਅਰਥੀ ਫੂਕ ਮੁਜ਼ਾਹਰਾ ਮੌਕੇ ਇਕ ਕਾਂਗਰਸੀ ਜਿਲ੍ਹਾ ਪ੍ਰੀਸ਼ਦ ਮੈਂਬਰ ਵੱਲੋਂ ਅਰਥੀ ਫੂਕਣ ਦਾ ਵਿਰੋਧ ਕਰਨ ਅਤੇ ਕੁੱਟਮਾਰ ਕਰਨ ਦੀਆਂ ਧਮਕੀਆਂ ਦੇਣ ਨੂੰ ਗੰਭੀਰਤਾ ਨਾਲ ਲਿਆ ਗਿਆ।ਮੀਟਿੰਗ ਤੋਂ ਬਾਅਦ ਇਸ ਘਟਨਾ ਬਾਰੇ ਇਕ ਸਾਂਝਾ ਵਫਦ, ਐਸ.ਐਸ.ਪੀ ਮਾਨਸਾ ਨੂੰ ਮਿਲਿਆ।ਐਸ.ਐਸ.ਪੀ ਨੇ ਵਫਦ ਨੂੰ ਇੰਨਾਂ ਸ਼ਿਕਾਇਤਾਂ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ।
        ਬਿਆਨ ਵਿਚ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਕਾਂਗਰਸ ਦੀ ਗੁੰਡਾਗਰਦੀ ਦੇ ਖਿਲਾਫ 15 ਫਰਵਰੀ ਨੂੰ ਝੁਨੀਰ ਵਿਚ ਸਾਂਝੀ ਹੰਕਾਰ ਤੋੜ ਰੈਲੀ ਕਰਨ ਦਾ ਵੀ ਫੈਸਲਾ ਕੀਤਾ ਗਿਆ ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply