ਭੀਖੀ/ਮਾਨਸਾ, 5 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਦੇੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਪੁਰਬ ਮਨਾਉਣ ਨੂੰ ਲੈ ਕੇ ਦੋ ਧੜੇ ਆਹਮੋ ਸਾਹਮਣੇ
ਹੋ ਗਏ ਹਨ।ਗੁਰਪੁਰਬ ਕਮੇਟੀ ਦੇ ਮੈਬਰ ਇੰਦਰਜੀਤ ਮੁਨਸ਼ੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਿੱਖ ਨੋਜਵਾਨਾ ਨੇ ਗੁਰਪੁਰਬ ਦਾ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਉਲੀਕਿਆ ਸੀ, ਪ੍ਰੰਤੂ ਗੁਰਦੁਆਰਾ ਸਿੰਘ ਸਭਾ ਕਮੇਟੀ ਨੇ ਗੁਰੂਘਰ ਵਿੱਚ ਜਗਾ ਦੇਣ ਤੋ ਇਨਕਾਰ ਕਰ ਦਿਤਾ।ਇਸ ਲਈ ਉਹਨਾ ਨੇ ਇਹ ਪ੍ਰੋਗਰਾਮ ਅਨਾਜ ਮੰਡੀ ਵਿੱਚ ਰੱਖ ਦਿੱਤਾ ਤੇ ਮਾਨਸਾ ਵਾਸੀਆ ਨੂੰ ਦੁਕਾਨ-ਦੁਕਾਨ ਘਰ-ਘਰ ਜਾ ਕੇ ਗੁਰਪੁਰਬ ਸਮਾਗਮ `ਚ ਆਉਣ ਲਈ ਸੱਦਾ ਦਿਤਾ।ਦੂਜੇ ਪਾਸੇ ਮਿਠੂ ਸਿੰਘ ਕਾਹਨਕੇ ਮੈਂਬਰ ਸ੍ਰੋਮਣੀ ਗੁਰਦੁਆਰਾ ਕਮੇਟੀ ਦਾ ਕਹਿਣਾ ਹੈ ਕਿ ਗੁਰਪੁਰਬ 13 ਜਨਵਰੀ ਦਾ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਇਸ ਤਾਰੀਖ ਨੂੰ ਹੀ ਗੁਰਪੁਰਬ ਮਨਾਉਣ ਦੇ ਫਰਮਾਣ ਹੋਏ ਹਨ।ਉਹ ਕਮੇਟੀ ਦੇ ਵਿਰੁੱਧ ਜਾ ਕੇ ਕੋਈ ਕੰਮ ਨਹੀ ਕਰ ਸਕਦੇ ਜੋ 5 ਤਾਰੀਖ ਨੂੰ ਗੁਰੂ ਗੋਬਿਦ ਸਿੰਘ ਦਾ ਅਵਤਾਰ ਪੁਰਬ ਮਨਾਉਣ ਦੇ ਸਮਾਚਾਰ ਪ੍ਰਾਪਤ ਹੋਏ ਹਨ, ਜੋ ਕਿ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਫੈਸਲੇ ਦੇ ਉਲਟ ਹਨ।
ਜਿਕਰਯੋਗ ਹੈ ਕਿ ਪਿਛਲੇ ਦਿਨੀ ਨਗਰ ਕੀਰਤਨ ਦਾ ਰੂਟ ਬਦਲਣ ਕਾਰਨ ਵੀ ਕੁੱਝ ਸਿੱਖ ਨੋਜਵਾਨਾਂ ਤੇ ਸਾਬਕਾ ਪ੍ਰਧਾਨ ਵਿਚਕਾਰ ਆਪਸੀ ਬਹਿਸ ਹੋਈ ਸੀ, ਜਿਸ ਕਾਰਨ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਵੀ ਦੇ ਦਿੱਤਾ ਸੀ ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media