Thursday, March 19, 2026

ਛੱਤੀਸਗੜ੍ਹ ਦੇ ਗਵਰਨਰ ਟੰਡਨ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਛੱਤੀਸਗੜ੍ਹ ਵਿਖੇ ਲੋਕਾਂ ਦੇ ਸਹਿਯੋਗ ਨਾਲ ਆਤੰਕਵਾਦ ਸਮੱਸਿਆ ਨੂੰ ਕੀਤਾ ਜਾ ਸਕਦਾ ਹੱਲ- ਟੰਡਨ

PPN01091414

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਸ੍ਰੀ ਬਲਰਾਮ ਜੀ ਦਾਸ ਟੰਡਨ ਗਵਰਨਰ ਛੱਤੀਸਗੜ੍ਹ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਗੁਰੂ ਘਰ ਵਿਖੇ ਅਰਦਾਸ ਕਰਦਿਆਂ ਸ੍ਰੀ ਟੰਡਨ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਕਿਹਾ ਕਿ ਉਨਾਂ ਨੂੰ ਇਸ ਪਵਿੱਤਰ ਅਸਥਾਨ ਤੇ ਆ ਕੇ ਬਹੁਤ ਸ਼ਾਤੀ ਮਿਲੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਟੰਡਨ ਨੇ ਕਿਹਾ ਕਿ ਅੰਮ੍ਰਿਤਸਰ ਉਨਾਂ ਦਾ ਆਪਣਾ ਘਰ ਹੈ ਅਤੇ ਉਨਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਤੇ ਸਕੂਨ ਮਿਲਿਆ ਹੈ।ਉਨਾਂ ਕਿਹਾ ਕਿ ਉਹ 1953 ਵਿਚ ਪਹਿਲੀ ਵਾਰ ਕੌਸਲਰ ਬਣੇ ਸਨ ਅਤੇ ਉਸ ਸਮੇ ਤੋ ਲੈ ਕੇ ਅੱਜ ਤਕ ਵੱਖ-ਵਖ ਅਹੁਦਿਆਂ ਤੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਹੈ। ਅੱਜ ਵੀ ਉਹ ਲੋਕ ਸੇਵਾ ਨੂੰ ਸਮਰਪਿਤ ਹਨ ਅਤੇ ਪ੍ਰਮਾਤਮਾ ਕੋਲੋ ਹੋਰ ਸ਼ਕਤੀ ਤੇ ਵਰਦਾਨ ਮੰਗਣ ਆਏ ਹਨ ਤਾਂ ਜੋ ਉਹ ਸਮਾਜ ਦੀ ਹੋਰ ਸੇਵਾ ਕਰ ਸਕਣ।ਇਸ ਮੌਕੇ ਪੱਤਰਕਾਰਾਂ ਵਲੋ ਛੱਤੀਸਗੜ੍ਹ ਸੂਬੇ ਅੰਦਰ ਆਤੰਕਵਾਦ ਦੀ ਸਮੱਸਿਆਂ ਨੂੰ ਨਜਿੱਠਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇਦਿੰਆਂ ਸ੍ਰੀ ਟੰਡਨ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਅੰਦਰ ਲੋਕਾਂ ਦੇ ਸਹਿਯੋਗ ਨਾਲ ਇਸ ਸਮੱਸਿਆਂ ਨੂੰ ਹੱਲ ਕੀਤਾ ਗਿਆ ਸੀ ਠੀਕ ਉਸੇ ਤਰਾਂ ਛੱਤੀਸਗੜ੍ਹ ਰਾਜ ਅੰਦਰ ਇਸ ਸਮੱਸਿਆ ਨੂੰ ਲੋਕਾਂ ਦੇ ਸਹਿਯੋਗ ਨਾਲ ਹੱਲ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਛੱਤੀਸਗੜ੍ਹ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਚੇਤੰਨ ਹੈ ਅਤੇ ਯੋਜਨਾਬੱਧ ਤਰੀਕੇ ਨਾਲ ਇਸ ਨੂੰ ਕਾਬੂ ਕਰ ਲਿਆ ਜਾਵੇਗਾ।ਸ੍ਰੀ ਟੰਡਨ ਪੰਜਾਬ ਸੂਬੇ ਅੰਦਰ ਨਸ਼ਿਆਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਸ਼ੇ ਤਾਂ ਆਤੰਕਵਾਦ ਤੋ ਵੀ ਵੱਧ ਖਤਰਨਾਕ ਹਨ।ਉਨਾਂ ਕਿਹਾ ਕਿ ਨਸ਼ੇ ਸਮਾਜਿਕ ਬੁਰਾਈ ਹਨ ਅਤੇ ਸਮਾਜ ਵਿਚੋ ਨਸ਼ਿਆਂ ਨੂਂ ਖਤਮ ਕਰਨ ਲਈ ਲੋਕਾਂ ਨੂੰ ਮੁੜ ਇਕ ਵਾਰ ਇਕੱਠੇ ਹੋ ਕਿ ਇਸ ਬਿਮਾਰੀ ਨੂੰ ਖਤਮ ਕਰਨਾ ਪਵੇਗਾ।ਇਸ ਤੋ ਉਪਰੰਤ ਸ੍ਰੀ ਬਲਰਾਮ ਜੀ ਦਾਸ ਟੰਡਨ ਗਵਰਨਰ ਛੱਤੀਸਗੜ੍ਹ ਨੇ ਜਲਿਆਂਵਾਲਾ ਬਾਗ ਵਿਖੇ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇੱਟ ਕੀਤੇ।ਬਾਅਦ ਵਿਚ ਉਨਾਂ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਜਾ ਕੇ ਮੱਥਾ ਵੀ ਟੇਕਿਆ।ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਬਲਦੇਵ ਰਾਜ ਚਾਵਲਾ ਸਾਬਕਾ ਮੰਤਰੀ, ਸ੍ਰੀ ਬਖਸ਼ੀ ਰਾਮ ਅਰੋੜਾ ਮੇਅਰ ਅੰਮ੍ਰਿਤਸਰ ਅਤੇ ਭਾਜਪਾ ਦੇ ਨੇਤਾ ਤੇ ਵਰਕਰ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply