ਬਠਿੰਡਾ, 8 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ
ਦੋ ਦੋਸ਼ੀ ਗੁਰਮਿੰਦਰ ਸਿੰਘ ਉਰਫ ਪ੍ਰੀਤੀ ਅਤੇ ਸਲੀਮ ਖਾਨ ਉਰਫ ਖਾਨ ਨੂੰ ਗ੍ਰਿਫਤਾਰ ਕਰਕੇ ਉਕਤ ਕੋਲੋਂ 90 ਹਜਾਰ ਰੁਪਏ ਅਤੇ ਵਾਰਦਾਤ ਵਿੱਚ ਵਰਤੀ ਕਾਰ ਆਲਟੋ ਬਰਾਮਦ ਕੀਤੀ ਗਈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਰਨ ਸਿੰਘ ਖੰਨਾ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਬਠਿੰਡਾ ਨੇ ਦੱਸਿਆ ਕਿ 4 ਜਨਵਰੀ ਨੂੰ ਪਿੰਡ ਬਜੋਆਣਾ ਅਤੇ ਪਿੰਡ ਭੈਣੀ ਤੋਂ ਕਿਸ਼ਤਾਂ ਇੱਕਠੀਆਂ ਕਰਨ ਵਾਲੇ ਨਰਦੇਵ ਸਿੰਘ ਪੁੱਤਰ ਜੀਤ ਸਿੰਘ ਜੋ ਕਿਸ਼ਤਾਂ ਦੇ ਪੈਸੇ ਲੈਣ ਦੇਣ ਦਾ ਕੰਮ ਕਰਦਾ ਹੈ ਆਪਣੇ ਦੋਸਤ ਸੁਭਾਸ਼ ਸਿੰਘ ਨਾਲ ਆਪਣੇ ਮੋਟਰ ਸਾਈਕਲਾਂ ਤੇ ਸਵਾਰ ਹੋਕੇ ਪਿੰਡ ਭੈਣੀ ਤੋਂ ਰਾਮਪੁਰਾ ਨੂੰ ਜਾ ਰਹੇ ਸੀ, ਜਦੋਂ ਉਹ ਪਿੰਡ ਮਾੜੀ ਤੋਂ ਕਰੀਬ ਇੱਕ ਕਿਲੋ ਮੀਟਰ ਅੱਗੇ ਸੀ ਤਾਂ ਇੱਕ ਕਾਰ ਅਲਟੋ ਰੰਗ ਚਿੱਟਾ ਜਿਸ ਵਿੱਚ ਤਿੰਨ ਮੋਨੇ ਨੌਜਵਾਨ ਸਵਾਰ ਸਨ,ਨੇ ਉਨ੍ਹਾਂ ਨੂੰ ਡਰਾ- ਧਮਕਾ ਕੇ ਪਿੰਡਾਂ ਵਿਚੋਂ ਇੱਕਠੀ ਕੀਤੀ ਕਿਸ਼ਤਾਂ ਦੀ ਰਕਮ 1 ਲੱਖ 35 ਹਜਾਰ ਰੁਪਏ ਤੇ ਸੈਮਸਗ ਟੈਬਲੈਟ ਅਤੇ ਪਰਚੀ ਕੱਟਣ ਵਾਲੀ ਮਸ਼ੀਨ ਖੋਹ ਕੇ ਲੈ ਗਏ ਸਨ।ਖੰਨਾ ਨੇ ਦੱਸਿਆ ਕਿ ਜਿਸ ਸਬੰਧੀ ਮੁਕੱਦਮਾ ਨੰਬਰ 4 ਮਿਤੀ 4 ਜਨਵਰੀ,2019 ਅਧੀਨ ਧਾਰਾ 379 ਬੀ.ਆਈ.ਪੀ.ਸੀ ਥਾਣਾ ਨਥਾਣਾ ਦਰਜ ਰਜਿਸਟਰ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਲਈ ਦਿਸ਼ਾ ਨਿਰਦੇਸ਼ ਡਾ. ਨਾਨਕ ਸਿੰਘ ਐਸ.ਐਸ.ਪੀ ਬਠਿੰਡਾ ਜ਼ੇਰੇ ਨਿਗਰਾਨੀ ਜਸਵੀਰ ਸਿੰਘ ਉੱਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ।ਉਨ੍ਹਾਂ ਦੱਸਿਆ ਕਿ ਇੰਚਾਰਜ ਸੀ ਆਈ ਏ ਸਟਾਫ-2 ਬਠਿੰਡਾ ਦੇ ਐਸ.ਆਈ ਤਰਜਿੰਦਰ ਸਿੰਘ ਵੱਲੋਂ ਤਿਆਰ ਕੀਤੀ ਟੀਮ ਦੇ ਏ ਐਸ ਆਈ ਹਰਿੰਦਰ ਸਿੰਘ ਨੇ 7 ਜਨਵਰੀ ਨੂੰ ਮੁਕੱਦਮਾ ਹਜਾ ਵਿੱਚ ਗੁਰਮਿੰਦਰ ਸਿੰਘ ਉਰਫ ਪ੍ਰੀਤੀ ਪੁੱਤਰ ਠਾਕੁਰ ਸਿੰਘ, ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਜਰਨੈਲ ਸਿੰਘ ਵਾਸੀਆਨ ਨਥਾਣਾ, ਸਲੀਮ ਖਾਨ ਉਰਫ ਖਾਨ ਉਕਤਾਨ ਨੂੰ ਕਾਬੂ ਕਰਕੇ ਇਨ੍ਹਾਂ ਪਾਸੋ ਲੁੱਟੀ ਹੋਈ ਰਕਮ 90 ਹਜਾਰ ਰੁਪਏ ਅਤੇ ਵਾਰਦਾਤ ਵਿੱਚ ਵਰਤੀ ਕਾਰ ਅਲਟੋ ਨੰਬਰ ਪੀ.ਬੀ 03ਏ ਐਕਸ 3174 ਅਤੇ ਕਿਰਪਾਲ ਤੇ ਬੇਸਬਾਲ ਬਰਾਮਦ ਕਰਵਾਏ ਗਏ।ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਇਹਨਾਂ ਵੱਲੋਂ ਪਿੰਡਾਂ ਵਿੱਚ ਕਿਸ਼ਤਾਂ ਇੱਕਠੀਆਂ ਕਰਨ ਵਾਲਿਆਂ ਵਿਅਕਤੀਆਂ ਪਾਸੋਂ ਪੈਸੇ ਖੋਹਣ ਦੀਆਂ 3 ਵਾਰਦਾਤਾਂ ਕੀਤੀਆਂ ਹਨ।ਉਨ੍ਹਾਂ ਦੱਸਿਆ ਕ ਇਸ ਗਿਰੋਹ ਦਾ ਮੁੱਖ ਦੋਸ਼ੀ ਅਜੇ ਫਰਾਰ ਹੈ।ਖੰਨਾ ਨੇ ਦੱਸਿਆ ਕਿ ਦੋਸ਼ੀਆਂ ਨੂੰ 9 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਤੇ ਹੋਰ ਸਮਾਨ ਬਰਾਮਦੀ ਹੋਣ ਦੀ ਸੰਭਾਵਨਾ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media