Friday, October 9, 2026

ਅਜੇ ਕਪੂਰ ਪੰਚਰਤਨਮ ਵਿਵਾਦ ਨਿਪਟਾਰਾ ਕਮੇਟੀ ਦੇ ਮੈਂਬਰ ਨਿਯੁੱਕਤ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਉਦਯੋਗ ਤੇ ਕਾਮਰਸ ਵਿਭਾਗ (ਪਾਲਿਸੀ ਇਮਲੀਮੈਨਟੇਸ਼ਨ ਯੁੂਨਿਟ) ਵੱਲੋਂ Ajay Kapoorਬਣਾਈ ਗਈ ਸਰਕਲ ਪੱਧਰੀ ਵਿਵਾਦ ਨਿਪਟਾਰਾ ਕਮੇਟੀ ਲਈ ਅਜੈ ਕਪੂਰ ਪੰਚ ਰਤਨਮ ਵਾਸੀ ਬਸੰਤ ਐਵੀਨਿਊ ਨੂੰ ਬਤੌਰ ਇੰਡਸਟਰੀ ਮੈਂਬਰ ਨਾਮਜਦ ਕੀਤਾ ਗਿਆ ਹੈ।ਇਸ ਸਬੰਧੀ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਲ ਪੱਧਰੀ ਵਿਵਾਦ ਨਿਪਟਾਰਾ ਕਮੇਟੀ ਤਹਿਤ ਅੰਮ੍ਰਿਤਸਰ ਸਰਕਲ ਜਿਸ ਅਧੀਨ ਪੂਰਬ, ਪੱਛਮ, ਸਬ ਅਰਬਨ ਮੰਡਲ ਅੰਮਿਤਸਰ, ਅਜਨਾਲਾ ਅਤੇ ਜੰਡਿਆਲਾ ਗੁਰੂ ਦੇ 5 ਮੰਡਲਾਂ ਦਾ ਇਲਾਕਾ ਪੈਂਦਾ ਹੈ, ਲਈ ਕਿਸੇ ਵੀ ਤਰਾਂ ਦੇ ਵਿਵਾਦ ਲਈ ਇਸ ਸਰਕਲ ਲਈ ਅਜੈ ਕੁਮਾਰ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply