Tuesday, March 24, 2026

ਦਿਲ ਦੀ ਅਮੀਰੀ

ਦਿਲ ਦੀ ਅਮੀਰੀ ਨਾਲ ਬੰਦਾ ਅਮੀਰ ਹੁੰਦਾ,
ਪੈਸੇ ਵਾਲੇ ਕਈ ਰੋਂਦੇ ਕੁਰਲਾਂਵਦੇ ਨੇ।
ਮਰ ਗਏ, ਲੁੱਟੇ ਗਏ, ਕੱਖ ਪੱਲੇ ਨਹੀਂ ਸਾਡੇ,
ਰਾਗ ਹਰ ਵੇਲੇ ਇਹੀ ਅਲਾਪਦੇ ਨੇ।
ਕੋਠੀਆਂ ਕਾਰਾਂ ਤੇ ਖਾਣ-ਪੀਣ ਸ਼ਾਹੀ,
ਫਿਰ ਵੀ ਤੰਗੀਆਂ ਤੁਰਸ਼ੀਆਂ ਗਿਣਾਂਵਦੇ ਨੇ।
ਖਾਲੀ ਹੱਥ ਆਏ ਤੇ ਖਾਲੀ ਹੱਥ ਜਾਣਾ,
ਸੁਖਬੀਰ ਇਹ ਕਿਉਂ ਮਨੋਂ ਵਿਸਾਰਦੇ ਨੇ।

Sukhbir Kurmania

 

 

 

 
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply