Saturday, June 14, 2025

ਚੁੱਪ

ਸਿਖਰ ਦੁਪਹਿਰੇ ਧੁੱਪ ਗਵਾਚੀ ਨਹੀਂ ਲੱਭਣੀ
ਰੌਲੇ ਅੰਦਰ ਚੁੱਪ ਗਵਾਚੀ ਨਹੀਂ ਲੱਭਣੀ।

ਸ਼ਾਮ ਸਵੇਰੇ ਨਹੀਂ ਜੇ ਲੱਭਦੀ ਲੋਕਾਂ ਨੂੰ
ਹੋਸ਼ ਹਨੇਰੇ ਘੁੱਪ ਗਵਾਚੀ ਨਹੀਂ ਲੱਭਣੀ।
 
ਤੇਜ਼ ਬੜਾ ਹੈ ਝੱਖੜ ਅੱਜਕਲ ਫੈਸ਼ਨ ਦਾ
ਦੇਖ ਲਿਓ ਜੇ ਗੁੱਤ ਗਵਾਚੀ ਨਹੀਂ ਲੱਭਣੀ।

ਸ਼ੱਕ ਹੈ ਓਹਨੂੰ ਸੱਚ ਦੀ ਆਦਤ ਮਾਰ ਗਈ
ਲਾਸ਼ ਤੂੜੀ ਦੇ ਕੁੱਪ ਗਵਾਚੀ ਨਹੀਂ ਲੱਭਣੀ।

ਸੱਚੀ ਗੱਲ ਦਮਾਂ ਦੇ ਨਾਲ ਦਮਾਮੇ ਹੁੰਦੇ ਨੇ
ਇਹ ਉਮਰ ਦੀ ਰੁੱਤ ਗਵਾਚੀ ਨਹੀਂ ਲੱਭਣੀ।

ਸਿਖਰ ਦੁਪਹਿਰੇ ਧੁੱਪ ਗਵਾਚੀ ਨਹੀਂ ਲੱਭਣੀ
ਰੌਲੇ ਅੰਦਰ ਚੁੱਪ ਗਵਾਚੀ ਨਹੀਂ ਲੱਭਣੀ।
Jeet Kadonwala

 

 

 

 

 

 
ਜੀਤ ਕੱਦੋਂ ਵਾਲਾ
ਕੈਨੇਡਾ।
 ਮੋ – 001 204 997 6690 (ਵਿਨੀਪੈਗ)

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …

Leave a Reply