Friday, February 27, 2026

ਨੌਜਵਾਨ ਅਰੁਣ ਵਧਾਵਣ ਦੇ ਜ਼ਿਲ੍ਹਾ ਕਾਂਗਰਸ ਸ਼ਹਿਰ ਦਾ ਪ੍ਰਧਾਨ ਬਣਨ ‘ਤੇ ਖੁਸ਼ੀ ਦੀ ਲਹਿਰ

PUNJ1101201908ਬਠਿੰਡਾ, 11 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸੀਨੀਅਰ ਕਾਂਗਰਸੀ ਆਗੂ ਜੀਤ ਮੱਲ ਦੇ ਸਪੁੱਤਰ ਨੌਜਵਾਨ ਆਗੂ ਅਰੁਣ ਵਧਾਵਣ ਦੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦਾ ਪ੍ਰਧਾਨ ਬਣਨ ‘ਤੇ ਕਾਂਗਰਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਪੰਚਾਇਤ ਭਵਨ ਵਿਖੇ ਸਮੂਹ ਕਾਂਗਰਸੀ ਵਰਕਰਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਾਂਗਰਸੀ ਆਗੂਆਂ ਨੇ ਜੈਜੀਤ ਸਿੰਘ ਜੌਹਲ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਆਗੂਆਂ ਨੇ ਕਿਹਾ ਕਿ ਅਰੁਣ ਵਧਾਵਣ ਦੇ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਮੋਹਨ ਲਾਲ ਝੁੰਬਾ, ਅਸ਼ੋਕ ਕੁਮਾਰ ਪ੍ਰਧਾਨ, ਐਡਵੋਕੇਟ ਰਾਜਨ ਗਰਗ, ਜਗਰੂਪ ਸਿੰਘ ਗਿੱਲ, ਕੇ.ਕੇ ਅਗਰਵਾਲ,ਅ ਨਿਲ ਭੋਲਾ,ਪ ਵਨ ਮਾਨੀ, ਟਹਿਲ ਸੰਧੂ, ਦਰਸ਼ਨ ਘੁੱਦਾ, ਇੰਦਰ ਸਾਹਨੀ, ਸਤਪਾਲ ਭਟੇਜਾ, ਬਲਜਿੰਦਰ ਠੇਕੇਦਾਰ, ਨਵੀਨ ਵਾਲਮੀਕੀ, ਜਗਤਾਰ ਢਿੱਲੋਂ, ਮੁਕੇਸ਼ ਕੁਮਾਰ ਸਾਬਕਾ ਐਮ.ਸੀ, ਰਤਨ ਰਾਹੀ, ਬਲਰਾਜ ਪੱਕਾ, ਕੈਪਟਨ ਮੱਲ ਸਿੰਘ, ਨੱਥੂ ਰਾਮ, ਪ੍ਰਕਾਸ਼ ਚੰਦ, ਮਲਕੀਤ ਸਿੰਘ, ਬੇਅੰਤ ਸਿੰਘ, ਜੁਗਰਾਜ ਸਿੰਘ, ਸੋਨੂੰ ਅਬਰਾਏ, ਹਰਵਿੰਦਰ ਲੱਡੂ, ਰਾਜਾ ਸਿੰਘ, ਸੰਜੇ ਬਿਸ਼ਵਾਲ, ਅਸ਼ਵਨੀ ਬੰਟੀ, ਜਸਵੀਰ ਸਿੰਘ ਜੱਸਾ, ਦਰਸ਼ਨ ਸਿੰਘ ਬਿੱਲੂ ਸਾਰੇ ਐਮ.ਸੀ, ਹਰਪਾਲ ਸਿੰਘ ਬਾਜਵਾ, ਅਸ਼ਸੋਕ ਭੋਲਾ, ਸਤੀਸ਼ ਬੱਬੂ, ਚਮਕੌਰ ਸਿੰਘ ਮਾਨ, ਮਹਿੰਦਰ ਸਿੰਘ, ਦਿਆਲ ਸਿੰਘ ਔਲਖ, ਆਤਮਾ ਸਿੰਘ, ਰਾਧੇ ਸ਼ਾਮ ਦਸੌਦੀਆ, ਚਰਨਜੀਤ ਭੋਲਾ, ਗੁਰਪ੍ਰੀਤ ਬੰਟੀ, ਫਤਿਹਪਾਲ ਸਿੰਘ, ਨੰਦ ਲਾਲ ਸਿੰਗਲਾ, ਸੋਮਪ੍ਰਕਾਸ਼ ਸ਼ਰਮਾ, ਪਰਗਟ ਸਿੰਘ, ਸੰਜੂ, ਰਾਜਿੰਦਰ ਜਿੰਦੂ, ਸੰਜੀਵ ਕਪੂਰ, ਸੁਖਰਾਜ ਸਿੰਘ ਔਲਖ, ਰਜਨੀ ਬਾਲਾ, ਪਰਮਜੀਤ ਕੌਰ ਬਰਾੜ, ਗੁਰਮੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਗੌਰਵ ਕਟਾਰੀਆ, ਹਰਬੰਸ ਸੱਗੂ, ਬਲਕਰਨ ਘੁੰਮਣ, ਅਜੇ ਸ਼ਰਮਾ, ਬਿੱਕਰ ਸਿੰਘ, ਬਲਰਾਜ ਸਿੰਘ, ਮਹਿੰਦਰ ਭੋਲਾ, ਯਸ਼ੋਦਾ ਰਾਣੀ, ਸ਼ੋਨਕ ਜੋਸ਼ੀ ਐਨ.ਐਸ.ਯੂ.ਆਈ, ਯਾਦਵਿੰਦਰ ਭਾਈਕਾ, ਗੁਰਵਿੰਦਰ ਸਿੰਘ ਨੇ ਅਰੁਣ ਵਧਾਵਣ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
 ਨਵ-ਨਿਯੁਕਤ ਪ੍ਰਧਾਨ ਅਰੁਣ ਵਧਾਵਣ ਨੇ ਕਿਹਾ ਕਿ ਜੋ ਜਿੰਮੇਵਾਰੀ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਉਹ ਪੂਰੀ ਮਿਹਨਤ ਨਾਲ ਪੂਰਾ ਕਰਨਗੇ।ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜ ਕੇ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply