ਬਠਿੰਡਾ, 11 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਮਿਊਜ਼ਿਕ ਕੰਪਨੀ ‘ਪੀਕ ਪੁਆਇੰਟ ਸਟੂਡੀਓਜ਼’ ਦਾ ਲੋਗੋ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵਲੋਂ ਰਲੀਜ਼ ਕੀਤਾ ਗਿਆ।ਸਥਾਨਕ ਬਠਿੰਡਾ ਪ੍ਰੈਸ ਕਲੱਬ ਵਿਖੇ ਹਰਭਜਨ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਪੰਜਾਬੀ ਸਭਿਆਚਾਰਿਕ ਗੀਤਕਾਰੀ ਦੀ ਭਰਪੂਰ ਸ਼ਲਾਘਾ ਕੀਤੀ, ਜਿਸ ਨੇ ਹਮੇਸ਼ਾਂ ਉਸਾਰੂ ਗੀਤ ਰਚ ਕੇ ਅਜੋਕੇ ਸ਼ੋਰ ਭਰੇ ਸੰਗੀਤਕ ਮਾਹੌਲ ਵਿੱਚ ਵੱਡੀ ਮਿਸਾਲ ਪੈਦਾ ਕੀਤੀ ਹੈ।ਉਹਨਾ ਆਸ ਪ੍ਰਗਟਾਈ ਕਿ ਮਨਪ੍ਰੀਤ ਟਿਵਾਣਾ ਆਪਣੀ ਕੰਪਨੀ ‘ਪੀਕ ਪੁਆਇੰਟ ਸਟੂਡੀਓਜ਼’ ਦੇ ਜ਼ਰੀਏੇ ਮਿਆਰੀ ਗੀਤ-ਸੰਗੀਤ ਰਿਲੀਜ਼ ਕਰੇਗਾ, ਤਾਂ ਜੋ ਸਮਾਜ ਨੂੰ ਅਰਥ-ਭਰਪੂਰ ਗੀਤ-ਸੰਗੀਤ ਮਿਲੇ।ਮਾਨ ਨੇ ਕਿਹਾ ਕਿ ਮਨਪ੍ਰੀਤ ਟਿਵਾਣਾ ਦੇ ਗੀਤ ਗਾ ਕੇ ਰੂਹ ਨੂੰ ਸਕੂਨ ਮਿਲਦਾ ਹੈ।ਉਨਾਂ ਟਿਵਾਣਾ ਦੇ ਲਿਖੇ ਕਾਫ਼ੀ ਗੀਤ ਗਾਏ ਹਨ ਅਤੇ ਭਵਿੱਖ ਵਿੱਚ ਵੀ ਉਹਨਾਂ ਦੇ ਲਿਖੇ ਗੀਤ ਗਾਉਣਗੇ ਤੇ ਖੁਦ ਵੀ ਪੀਕ ਪੁਆਇੰਟ ਸਟੂਡੀਓਜ ਵਿੱਚ ਗੀਤ ਜਾਰੀ ਕਰਵਾਉਣਗੇ। ਮਨਪ੍ਰੀਤ ਟਿਵਾਣਾ ਨੇ ਕਿਹਾ ਕਿ ਉਸ ਦਾ ਆਪਣੀ ਕੰਪਨੀ ਲਾਂਚ ਕਰਨ ਦਾ ਵੱਡਾ ਸੁਪਨਾ ਪੂਰਾ ਹੋਇਆ ਹੈ ਅਤੇ ਇਸ ਰਾਹੀਂ ਜਿੱਥੇ ਪੰਜਾਬੀ ਦੇ ਨਾਮਵਰ ਗਾਇਕਾਂ ਦੇ ਗੀਤ ਰਲੀਜ਼ ਕੀਤੇ ਜਾਣਗੇ, ਉਥੇ ਨਵੇਂ ਪ੍ਰਤਿਭਾਵਾਨ ਕਲਾਕਾਰਾਂ ਨੂੰ ਵੀ ਵਧੇਰੇ ਮੌਕੇ ਪ੍ਰਦਾਨ ਕੀਤੇ ਜਾਣਗੇ। ਆਉਣ ਵਾਲੇ ਸਮੇਂ ਵਿੱਚ ਸ਼ਾਰਟ ਫਿਲਮਾਂ ਅਤੇ ਫੀਚਰ ਫਿਲਮਾਂ ਦਾ ਸੰਗੀਤ ਵੀ ਰਲੀਜ਼ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗਾਇਕ ਜੱਸ ਸੰਧੂ, ਜਗਤਾਰ ਸਿਘ ਟਿਵਾਣਾ, ਹਨਿੰਦਰ ਸਿੰਘ ਸਿੱਧੂ, ਗੀਤਕਾਰ ਹਰਫੂਲ਼ ਭੁੱਲਰ ਅਤੇ ਗਇਕ ਵਿਨੋਦ ਗਰਗ ਵੀ ਹਾਜ਼ਰ ਸਨ।
Punjab Post Daily Online Newspaper & Print Media