
ਬਠਿੰਡਾ, 11 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਰਾਮਪੁਰਾ ਸ਼ਹਿਰ ਦੀ ਲੜਕੀ ਛੀਨੂ ਨੂੰ ਅਪਰਾਧਕ ਕਿਸਮ ਦੇ ਇੱਕ ਗਰੋਹ ਵਲੋਂ ਝਾਂਸੇ ‘ਚ ਲੈ ਕੇ ਗੁੰਮਰਾਹ ਕਰ ਲਿਆ ਸੀ।ਇਸ ਸੰਬੰਧੀ ਥਾਣਾ ਰਾਮਪੁਰਾ ਫੂਲ ਸਿਟੀ ਵਿਖੇ ਅਧੀਨ ਧਾਰਾ 363, 366 ਮੁਕੱਦਮਾ ਵੀ ਦਰਜ਼ ਹੋਇਆ ਸੀ, ਪਰ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਅੱਜ ਲੋਕ ਇਨਸਾਫ਼ ਪਾਰਟੀ ਦਾ ਵਫ਼ਦ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ `ਚ ਐਸ.ਐਸ ਪੀ ਬਠਿੰਡਾ ਨੂੰ ਮਿਲਿਆ, ਉਹਨਾਂ ਸਾਰਾ ਮਾਮਲਾ ਐਸ.ਐਸ.ਪੀ ਦੇ ਧਿਆਨ ਵਿੱਚ ਲਿਆਂਦਾ ਕਿ ਜਿਸ ਵਿਅਕਤੀ ਨੇ ਇਸ ਲੜਕੀ ਨੂੰ ਗੁੰਮਰਾਹ ਕਰਕੇ ਅਗਵਾ ਕੀਤਾ ਹੈ, ਉਹ ਕੁੱਝ ਔਰਤਾਂ ਤੇ ਵਿਅਕਤੀਆਂ ਦਾ ਅਪਰਾਧਕ ਕਿਸਮ ਦਾ ਗਰੋਹ ਹੈ।ਇਸ `ਤੇ ਧਾਰਾ 376 ਤਹਿਤ ਮੁਕੱਦਮਾ ਵੀ ਦਰਜ਼ ਹੋ ਚੁੱਕਿਆ ਹੈ ਅਤੇ ਅਦਾਲਤ ਵਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਵਲੋਂ ਉਹਨਾਂ ਅਪਰਾਧਕ ਕਿਸਮ ਦੇ ਵਿਅਕਤੀਆਂ ਦੇ ਫੋਨ ਨੰਬਰਾਂ ਦੀ ਜਾਣਕਾਰੀ ਤੇ ਹੋਰ ਵੀ ਨਿੱਜੀ ਪੱਧਰ ਦੀ ਅਹਿਮ ਜਾਣਕਾਰੀ ਵੀ ਪੁਲਿਸ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਲੋਕ ਇਨਸਾਫ਼ ਪਾਰਟੀ ਇਸ ਬਿਨੈ ਪੱਤਰ ਦੇ ਆਧਾਰ `ਤੇ ਐਸ.ਐਸ.ਪੀ ਵਲੋਂ ਐਸ.ਪੀ (ਡੀ) ਬਠਿੰਡਾ, ਡੀ.ਐਸ.ਪੀ ਫੂਲ ਅਤੇ ਐਸ.ਐਚ.ਓ ਰਾਮਪੁਰਾ ਸਿਟੀ ਦੀ ਤਿੰਨ ਮੈਂਬਰੀ ਸਿਟ ਦਾ ਗਠਨ ਕੀਤਾ ਗਿਆ ਹੈ।ਜਿਸ ਲਈ ਲੋਕ ਇਨਸਾਫ਼ ਪਾਰਟੀ ਨੇ ਐਸ.ਐਸ.ਪੀ ਬਠਿੰਡਾ ਦਾ ਧੰਨਵਾਦ ਕਰਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ 7 ਦਿਨਾਂ ਦੇ `ਚ ਇਸ ਲੜਕੀ ਦੀ ਬਰਾਮਦਗੀ ਨਾ ਹੋਈ ਤਾਂ ਥਾਣਾ ਰਾਮਪੁਰਾ ਦਾ ਲੋਕ ਇਨਸਾਫ਼ ਪਾਰਟੀ ਵਲੋਂ ਵੱਡੇ ਪੱਧਰ `ਤੇ ਘਿਰਾਓ ਕਰਕੇ ਧਰਨਾ ਲਗਾਇਆ ਜਾਵੇਗਾ।
ਇਸ ਮੌਕੇ ਸ਼ਹਿਰੀ ਪ੍ਰਧਾਨ ਜਗਵੀਰ ਸਿੰਘ ਸਿੱਧੂ, ਸਕੱਤਰ ਰਾਮਪਾਲ ਸਿੰਘ ਔਲਖ, ਸੁਖਵੀਰ ਸਿੰਘ ਸੁੱਖਾ ਬਠਿੰਡਾ, ਐਡਵੋਕੇਟ ਰਣਵੀਰ ਸਿੰਘ ਗਿੱਲ ਪੱਤੀ, ਚੰਦਰ ਮੋਹਨ ਆਗੂ ਬਠਿੰਡਾ ਅਤੇ ਗੁਰਵਿੰਦਰ ਸਿੰਘ ਸੇਲਬਰਾਹ ਆਦਿ ਆਗੂ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media