ਅਰੁਣ ਵਧਾਵਨ ਸ਼ਹਿਰੀ ਅਤੇ ਖੁਸ਼ਬਾਜ ਜਟਾਣਾ ਦਿਹਾਤੀ ਦੇ ਪ੍ਰਧਾਨ ਬਣੇ
ਬਠਿੰਡਾ, 11 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਕਾਂਗਰਸ ਕਮਾਨ ਨੇ ਕਾਂਗਰਸ ਪਾਰਟੀ ‘ਚ ਭਾਰੀ ਫੇਰਬਦਲ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰੇਦਸ਼ਾਂ ਤੇ ਜਰਨਲ ਸੈਕਟਰੀ ਅਸ਼ੋਕ ਗਹਿਲੋਤ ਵੱਲੋ ਪੰਜਾਬ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਜਿਲਾ ਪ੍ਰਧਾਨਾਂ ਨਿਯੁੱਕਤ ਕਰਦਿਆਂ ਲਿਸਟ ਜਾਰੀ ਕੀਤੀ ਗਈ, ਜਿਸ ਵਿੱਚ ਹਲਕਾ ਸ਼ਹਿਰੀ ਤੋਂ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਤੀ ਨਜਦੀਕੀ ਟਕਸਾਲੀ ਕਾਂਗਰਸੀ ਆਗੂ ਦੇ ਨੌਜਵਾਨ ਪੁੱਤਰ ਅਰੂਣ ਵਧਾਵਣ ਨੂੰ ਸ਼ਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਅਤੇ ਨਾਲ ਹੀ ਤਲਵੰਡੀ ਸਾਬੋ ਤੋਂ ਵਿਧਾਇਕ ਦੀ ਚੋਣ ਲੜ ਚੁੱਕੇ ਅਤੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੂੰ ਹਲਕਾ ਬਠਿੰਡਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਲਾ ਪ੍ਰਧਾਨਾਂ ਦੀ ਨਿਯੁੱਕਤੀਆਂ ਤੇ ਹਲਕੇ ਦੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵਰਕਰਾਂ ਵੱਲੋ ਹਾਈਕਮਾਂਡ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਹਲਕਾ ਬਠਿੰਡਾ ਦਿਹਾਤੀ ਤੋਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਰਿਸ਼ਤੇਦਾਰ ਨਰਿੰਦਰ ਸਿੰਘ ਭੁਲੇਰੀਆ ਪ੍ਰਧਾਨਗੀ ਕਰ ਰਹੇ ਸਨ ਅਤੇ ਬਠਿੰਡਾ ਸ਼ਹਿਰੀ ਤੋਂ ਅਕਾਲੀ ਭਾਜਪਾ ਸਰਕਾਰ ਵਿੱਚ ਕਾਂਗਰਸ ਵਰਕਰਾਂ ਨੂੰ ਇੱਕਜੁਟ ਕਰਨ ਵਾਲੇ ਮੋਹਨ ਲਾਲ ਝੰੁਬਾ ਨੂੰ ਇਸ ਅਹੁੱਦੇ ਤੋਂ ਬਦਲਿਆ ਗਿਆ, ਪਰ ਹੁਣ ਇਹ ਦੇਖਣਾ ਹੈ ਕਿ ਦੋਨਾਂ ਆਗੂਆਂ ਨੂੰ ਹਾਈਕਮਾਂਡ ਵੱਲੋ ਕਿਸ ਅਹੁੱਦੇ ਨਾਲ ਨਿਵਾਜ਼ਿਆ ਜਾਵੇਗਾ।
Punjab Post Daily Online Newspaper & Print Media