ਭੀਖੀ,11 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ `ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਐਲਾਨੀ ਗਈ ਸੂਚੀ ਦੇ ਮੁਤਾਬਿਕ ਮਾਨਸਾ ਤੋਂ ਡਾ: ਮਨੋਜ ਬਾਲਾ ਬਾਂਸਲ (ਮੰਜੂ ਬਾਂਸਲ) ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਜ਼ਿਲ੍ਹਾ ਪ੍ਰਧਾਨ ਦੀ ਕਮਾਨ ਸੌਂਪੀ ਗਈ ਹੈ। ਇਸ ਖਬਰ ਨਾਲ ਪੂਰੇ ਮਾਨਸਾ ਜਿਲੇ੍ਹੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।ਮਾਨਸਾ ਸ਼ਹਿਰ ਵਿੱਚ ਕਾਂਗਰਸੀ ਵਰਕਰਾਂ ਦੇ ਵੱਡੇ ਇਕੱਠ ਨੇ ਮੈਡਮ ਮਨੋਜ ਬਾਲਾ ਨੂੰ ਵਧਾਈ ਦਿੱਤੀ।ਇਸੇ ਤਰ੍ਹਾਂ ਕਸਬਾ ਭੀਖੀ ਵਿੱਚ ਕਾਂਗਰਸੀ ਆਗੂਆਂ ਨੇ ਇਸ ਖੁਸ਼ੀ `ਚ ਸ਼ਹਿਰ ਵਾਸੀਆਂ ਨੂੰ ਲੱਡੂ ਵੰਡੇ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਕੌਂਸਲਰ ਸੁਨੀਤਾ ਰਾਣੀ, ਵਿਪਨ ਕੁਮਾਰ ਲੱਕੀ ਕਾਂਗਰਸੀ ਆਗੂ, ਸੁਨੀਲ ਕੁਮਾਰ ਸੋਨੂੰ, ਦਰਸ਼ਨ ਅਤਲਾ ਕਲਾਂ, ਲਾਜਪਤ ਸ਼ਰਮਾ, ਸੰਦੀਪ ਮਹਿਤਾ, ਸਤਪਾਲ ਸਮਰੀਆਂ, ਭੂਰਾ ਸਰਪੰਚ, ਨੀਟਾ ਜੋਸ਼ੀ, ਗੁਰਜੰਟ ਸਿੰਘ ਆਦਿ ਕਾਂਗਰਸੀ ਆਗੂ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media