ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰੂ ਨਗਰੀ ਅੰਮ੍ਰਿਤਸਰ ਵਿੱਚ ਦੇਰ ਸ਼ਾਮ ਸ਼ੁਰੁ ਹੋਈ ਬਾਰਿਸ਼ ਦੀ ਬੂਦਾਬਾਂਦੀ ਵਲੋਂ ਪਤੰਗਬਾਜ਼ੀ ਦੇ ਸ਼ੌਕੀਨਾਂ
ਦੀਆਂ ਆਸਾਂ ਤੇ ਉਮੀਦਾਂ `ਤੇ ਪਾਣੀ ਫੇਰਣ ਦੀਆਂ ਸੰਭਾਵਾਨਵਾਂ ਬਣਾ ਦਿਤੀਆਂ ਹਨ।ਅੱਜ ਸਵੇਰੇ ਜਿਆਦਾ ਧੁੱਪ ਨਾ ਨਿਕਲਣ ਦੇ ਬਾਵਜ਼ੂਦ ਮੌਸਮ ਸਾਫ ਸੀ, ਪਰ ਬਾਅਦ ਦੁਪਹਿਰ ਮੌਸਮ ਦੇ ਬਦਲੇ ਮਿਜ਼ਾਜ ਨਾਲ ਚੱਲੀਆ ਤੇਜ਼ ਹਵਾਵਾਂ ਤੇ ਅਕਾਸ਼ `ਤੇ ਛਾਏ ਕਾਲੇ ਬੱਦਲਾਂ ਨੇ ਚੁਫੇਰੇ ਹਨੇਰਾ ਕਰ ਦਿੱਤਾ।ਇਸ ਤੋਂ ਬਾਅਦ ਸ਼ਾਮ ਸਮੇਂ ਸ਼ੁਰੂ ਹੋਈ ਬੂੰਦਾਬਾਂਦੀ ਤੋਂ ਬਾਅਦ ਮੀਂਹ ਅਜੇ ਲਗਾਤਾਰ ਰਾਤ ਤੱਕ ਪੈ ਰਿਹਾ ਹੈ।ਜਿਸ ਨਾਲ ਸੜਕਾਂ ਤੇ ਬਜ਼ਾਰਾਂ `ਤੇ ਲੱਗੇ ਲੋਹੜੀ ਦੇ ਸਟਾਲਾਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ।ਅਗਰ ਇਹ ਮੀਂਹ ਕੱਲ ਵੀ ਇਸੇ ਤਰਾਂ ਜਾਰੀ ਰਹਿੰਦਾ ਹੈ ਤਾਂ ਪਤੰਗਬਾਜ਼ੀ ਦੇ ਸ਼ੋਕੀਨਾਂ ਵਲੋਂ ਲੋਹੜੀ ਤੋਂ ਕਈ ਦਿਨ ਪਹਿਲਾਂ ਤੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਵਿੱਚੇ ਰਹਿ ਜਾਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।
ਇਸ ਵਾਰ ਲੋਹੜੀ ਮੌਕੇ 2-3 ਦਿਨ ਦੀਆਂ ਇਕੱਠੀਆਂ ਛੁੱਟੀਆਂ ਆ ਜਾਣ ਕਰ ਕੇ ਪਤੰਗਬਾਜ਼ੀ ਦੇ ਸ਼ੌਕੀਨ ਕਾਫੀ ਖੁਸ਼ ਨਜ਼ਰ ਆ ਰਹੇ ਸਨ ਅਤੇ ਉਨਾਂ ਨੇ ਡੋਰ ਤੇ ਪਤੰਗਾਂ ਅਦਿ ਖਰੀਦ ਕੇ ਪਹਿਲਾਂ ਤੋਂ ਹੀ ਰੱਖ ਲਈਆਂ ਸਨ। ਪਰ ਮੀਂਹ ਨੇ ਉਨਾਂ ਸਾਰਾ ਮਜ਼ਾ ਕਿਰਕਿਰਾ ਕਰ ਦਿੱਤਾ ਹੈ।ਲੋਹੜੀ ਇੱਕ ਅਜਿਹਾ ਤਿਓਹਾਰ ਹੈ ਜਿਸ ਦਿਨ ਬੱਚੇ ਤੇ ਨੌਜਵਾਨ ਕੋਠਿਆਂ `ਤੇ ਚੜ ਕੇ ਮਿੱਠੀ ਮਿੱਠੀ ਧੁੱਪ ਦੇ ਨਾਲ ਪਤੰਗਬਾਜ਼ੀ ਦੇ ਆਨੰਦ ਮਾਣਦੇ ਹਨ।ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਜਗਦੀਪ ਸਿੰਘ, ਰੁਬਿੰਦਰਪਾਲ ਸਿੰਘ ਸਾਜਨ ਤੇ ਅਮਰਜੀਤ ਸਿੰਘ ਆਦਿ ਨੌਜਵਾਨਾਂ ਨੇ ਅੱਜ ਪਏ ਮੀਂਹ ਤੋਂ ਮਾਯੂਸ ਹੁੰਦਿਆਂ ਕਿਹਾ ਕਿ ਉਹ ਸਾਲ ਵਿੱਚ ਇੱਕ ਵਾਰ ਲੋਹੜੀ `ਤੇ ਹੀ ਪਤੰਗਬਾਜ਼ੀ ਕਰਦੇ ਹਨ ਅਤੇ ਇਸ ਵਾਰ ਜੇਕਰ ਮੀਂਹ ਪੈਂਦਾ ਰਿਹਾ ਤਾਂ ਉਹ ਪਤੰਗਬਾਜ਼ੀ ਦਾ ਲੁਤਫ ਨਹੀਂ ਉਠਾ ਸਕਣਗੇ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media