ਜੰਡਿਆਲਾ ਗੁਰੂ, 14 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਆਪਣੀ ਬੇਟੀ ਦੀ ਪਹਿਲੀ ਲੋਹੜੀ ਮਨਾਉਣ ਇਟਲੀ ਤੋਂ ਸਨੀ ਪਾਪਨੇਜਾ ਵਿਸ਼ੇਸ਼ ਤੌਰ `ਤੇ
ਭਾਰਤ ਆਏ। ਇਸ ਸਮੇਂ ਉਨਾਂ ਨੇ ਕਿਹਾ ਕਿ ਅੱਜਕਲ ਲੜਕੇ ਤੇ ਲੜਕੀਆਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ।ਲੜਕੀਆਂ ਹਰ ਖੇਤਰ ਵਿਚ ਅੱਗੇ ਆ ਗਈਆਂ ਹਨ।ਪਰ ਕਈ ਜਗ੍ਹਾ `ਤੇ ਅਜੇ ਵੀ ਲੜਕੀਆਂ ਨੂੰ ਬਣਦਾ ਸਨਮਾਨ ਨਹੀਂ ਮਿਲਦਾ।ਜਿਸ ਘਰ ਵਿਚ ਬੇਟੀ ਦਾ ਜਨਮ ਹੁੰਦਾ ਹੈ ਉਥੇ ਲੋਕ ਤਾਅਨੇ ਮਾਰਨ ਲੱਗ ਜਾਂਦੇ ਹਨ।ਜਿਥੇ ਪੁੱਤ ਵੱਡੇ ਹੋ ਕੇ ਜਮੀਨ ਵੰਡਾਉਂਦੇ ਹਨ, ਉਥੇ ਬੇਟੀਆਂ ਦੁੱਖ ਵੰਡਾਉਂਦੀਆਂ ਹਨ।ਇਸ ਮੌਕੇ ਸਨੀ ਪਪਨੇਜਾ ਦੇ ਪੂਰੇ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਬੈਠ ਕੇ ਲੋਹੜੀ ਦੇ ਗੀਤ ਗਾਏ ਤੇ ਖੁਸ਼ੀ ਮਨਾਈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media