ਜੰਡਿਆਲਾ ਗੁਰੂ, 14 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਲੋਹੜੀ ਮੌਕੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਇਕ ਮੀਟਿੰਗ ਸਥਾਨਕ ਹੋਟਲ ਵਿੱਚ
ਹੋਈ।ਜਿਸ ਦੌਰਾਨ ਸਾਲ 2018 `ਚ ਪੱਤਰਕਾਰ ਭਾਈਚਾਰੇ ਨੂੰ ਆਈਆਂ ਮੁਸ਼ਕਿਲਾਂ ਅਤੇ ਪ੍ਰਾਪਤੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਾਲ 2019 ਦਾ ਸਵਾਗਤ ਕਰਦੇ ਹੋਏ ਪੱਤਰਕਾਰ ਭਾਈਚਾਰੇ ਵਲੋਂ ਇਕਜੁੱਟਤਾ ਨਾਲ ਹਰ ਮੁਸ਼ਕਲ ਨੂੰ ਹੱਲ ਕਰਨ ਦਾ ਮਤਾ ਰੱਖਿਆ ਗਿਆ।ਚੇਅਰਮੈਨ ਸੁਨੀਲ ਦੇਵਗਨ ਅਤੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਲਮ ਦੀ ਤਾਕਤ ਰਾਹੀਂ ਵੱਧ ਤੋਂ ਵੱਧ ਲੋਕ ਸਮੱਸਿਆਵਾਂ ਉਜਾਗਰ ਕਰਕੇ ਸਰਕਾਰ ਤੱਕ ਸੰਦੇਸ਼ ਪਹੁੰਚਾਉਣ।ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕਲੱਬ ਮੁਸ਼ਕਿਲ ਵਿੱਚ ਹਮੇਸ਼ਾਂ ਉਨਾਂ ਦੇ ਖੜੀ ਹੈ । ਉਹਨਾਂ ਕਿਹਾ ਕਿ ਮੈਂਬਰਾਂ ਦੀ ਇਕਜੁੱਟਤਾ ਕਾਰਨ ਹੀ ਬੀਤੇ ਸਮੇਂ ਸਰਕਾਰਾਂ ਵਲੋਂ ਪੱਤਰਕਾਰਾਂ ਨਾਲ ਕੀਤੀਆਂ ਵਧੀਕੀਆਂ ਦਾ ਸਿਸਟਮ ਰਾਹੀਂ ਜਵਾਬ ਦੇ ਕੇ ਹਰ ਮੈਦਾਨ ਫਤਿਹ ਹਾਸਿਲ ਕੀਤੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰਪਾਲ ਸਿੰਘ, ਵਰੁਣ ਸੋਨੀ, ਅਨਿਲ ਕੁਮਾਰ, ਜਸਬੀਰ ਸਿੰਘ ਮਾਨਾਵਾਲਾ, ਸੁਖਦੇਵ ਸਿੰਘ ਟਾਂਗਰਾ, ਅਮਰਦੀਪ ਸਿੰਘ ਜੋਧਾਨਗਰੀ, ਬਲਵਿੰਦਰ ਸਿੰਘ, ਨਰਿੰਦਰ ਸਿੰਘ ਗਹਿਰੀ ਮੰਡੀ, ਬਲਮੀਤ ਸਿੰਘ, ਕਰਨਜੀਤ ਸਿੰਘ, ਕੰਵਲਜੀਤ ਸਿੰਘ ਤਰਸਿੱਕਾ, ਕੁਲਦੀਪ ਸਿੰਘ, ਮਲਕੀਤ ਸਿੰਘ, ਸੋਨੂ ਮਿਗਲਾਨੀ, ਮਨਜੀਤ ਸਿੰਘ, ਨਿਰਮਲ ਸਿੰਘ ਮੱਲੀਆਂ ਆਦਿ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media