ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਵਧੀਕ ਪ੍ਰਮੁੱਖ ਸਕੱਤਰ ਉਦਯੋਗ ਅਤੇ ਕਮਰਸ, ਪੰਜਾਬ ਵਲੋ ਦਿੱਤੇ ਗਏ ਆਦੇਸ਼ਾਂ ਅਨੁਸਾਰ ਜਨਰਲ
ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਵਲੋ ਜਿਲ੍ਹਾ ਅੰਮ੍ਰਿਤਸਰ ਵਿਚ ਉਦਯੋਗਾਂ ਨੂੰ ਉਤਸਾਹਿਤ ਕਰਨ ਅਤੇ ਭਾਰਤ ਸਰਕਾਰ ਦੀਆਂ ਸਕੀਮਾ ਪ੍ਰਤੀ ਜਾਗਰੁਕ ਕਰਵਾਉਣ ਲਈ ਟੈਕਸਟਾਈਲ ਮੈਨੂੰਫੈਚਰਰ ਐਸੋਸੀਏਸ਼ਨ ਦੇ ਮੀਟਿੰਗ ਹਾਲ ਵਿਚ ਐਮ.ਐਸ.ਐਮ.ਈ ਲੁਧਿਆਣਾ ਦੇ ਸਹਿਯੋਗ ਨਾਲ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਮਨਿਸਟਰੀ ਆਫ ਐਮ.ਐਸ.ਐਮ.ਈ ਲੁਧਿਆਣਾ ਵਲੋ ਕੁੰਦਨ ਲਾਲ, ਸਹਾਇਕ ਡਾਇਰੈਕਟਰ ਨੇ ਵਿਭਾਗ ਦੀਆਂ ਸਕੀਮਾਂ ਕਲਸਟਰ ਡਿਵੈਲਪਮੈਂਟ ਪ੍ਰੋਗਰਾਮ, ਲੀਨ ਮੈਨੂੰਫੈਕਚਰਿਗ ਸਕੀਮ, ਪ੍ਰਕਿਉਰਮੈਂਟ ਐਂਡ ਮਾਰਕੀਟਿੰਗ ਸਪੋਰਟ ਸਕੀਮ ਬਾਰੇ ਜਾਣਕਾਰੀ ਦਿੱਤੀ।ਵਿਨੈ ਕੁਮਾਰ, ਸਹਾਇਕ ਜਨਰਲ ਮੈਨੇਜਰ, ਸਟੈਟ ਬੈਂਕ ਆਫ ਇੰਡੀਆ ਨੇ ਆਪਣੇ ਬੈਂਕ ਅਤੇ ਸੀ.ਜੀ.ਟੀ.ਐਮ.ਐਸ ਈ ਸਕੀਮ ਬਾਰੇ ਦੱਸਿਆ।
ਇਸ ਮੌਕੇ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਸਿਮਰਜੋਤ ਸਿੰਘ, ਫੰਕਸ਼ਨਲ ਮੈਨੇਜਰ ਪੰਜਾਬ ਸਰਕਾਰ ਵੱਲੋ ਲਾਗੂ ਕੀਤਾ ਗਈ ਬਿਜ਼ਨਸ ਐਂਡ ਇੰਡਸਟਰੀਅਲ ਪਾਲਸੀ-2017 ਤਹਿਤ ਉਦਯੋਗਪਤੀਆਂ ਨੂੰ ਮਿਲਣ ਵਾਲੀਆ ਸਹੂਲਤਾਂ ਬਾਰੇ ਉਦਯੋਗਪਤੀਆਂ ਨੂੰ ਜਾਣਕਾਰੀ ਦਿੱਤੀ। ਟੈਕਸਟਾਈਲ ਮੈਨੂੰਫੈਚਰਰ ਐਸੋਸੀਏਸ਼ਨ ਅੰਮ੍ਰਿਤਸਰ ਦੀਪਕ ਖੰਨਾ, ਰਾਜੀਵ ਖੰਨਾ, ਸ਼ਾਲ ਕਲੱਬ ਅੰਮ੍ਰਿਤਸਰ ਪਿਆਰਾ ਲਾਲ ਸੇਠ ਵੱਲੋ ਇਸ ਮੀਟਿੰਗ ਨੂੰ ਬਹੁਤ ਹੀ ਲਾਹੇਵੰਦ ਦੱਸਦੇ ਹੋਏ ਆਏ ਹੋੲੋ ਉਦਯੋਗ ਪਤੀਆਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ।ਮੀਟਿੰਗ ਵਿਚ ਲਘੂ ਉਦਯੋਗ ਭਾਰਤੀ ਅਮਿਤ ਕਪੂਰ, ਅੰਮ੍ਰਿਤਸਰ ਵਾਰਪ ਨਿਟਿੰਗ ਐਸੋਸੀਏਸ਼ਨ ਸੰਜੇ ਮਹਿਰਾ, ਵਰੁਣ ਖੰਨਾ, ਨਿਪੁਨ ਅਗਰਵਾਲ ਅਤੇ ਗੁਰਕੰਵਰ ਸਿੰਘ ਸਮੇਤ ਪ੍ਰਮੁੱਖ ਉਦਯੋਗਪਤੀ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media