ਵੋਟ ਬਨਾਉਣ ਅਤੇ ਪਾਉਣ ਲਈ ਜਿਲ੍ਹਾ ਵਾਸੀਆਂ ਨੂੰ ਕੀਤਾ ਜਾਵੇਗਾ ਜਾਗਰੂਕ-ਡੀ.ਸੀ
ਅੰਮਿ੍ਤਸਰ, 16 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਆ ਰਹੀ ਲੋਕ ਸਭਾ ਚੋਣਾਂ, ਜਿੰਨਾ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ, ਲਈ ਨਵੇਂ ਯੋਗ ਹੋਏ ਨੌਜਵਾਨ ਤੇ ਮੁਟਿਆਰਾਂ ਦੀਆਂ ਵੋਟਾਂ ਬਨਾਉਣ ਅਤੇ ਉਨਾਂ ਸਮੇਤ ਹਰੇਕ ਵੋਟਰ ਨੂੰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਕਰਨ ਲਈ ਜਾਗਰੂਕ ਕਰਨ ਵਾਸਤੇ ਜਿਲ੍ਹਾ ਪ੍ਰਾਸ਼ਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਾਡੀ ਕੋਸ਼ਿਸ ਹੈ ਕਿ ਜਿਲ੍ਹੇ ਦੇ ਸਾਰੇ ਯੋਗਾਂ ਦਾ ਨਾਮ ਵੋਟਰ ਸੂਚੀ ਵਿਚ ਦਰਜ ਹੋਵੇ ਅਤੇ ਹਰੇਕ ਵੋਟਰ ਆਪਣੀ ਵੋਟ ਪਾਉਣ ਪਹੁੰਚੇ।ਉਨਾਂ ਦੱਸਿਆ ਕਿ ਇਸ ਲਈ ਜਿੱਥੇ 1 ਜਨਵਰੀ 2019 ਨੂੰ ਯੋਗਤਾ ਮਿਤੀ ਮੰਨ ਕੇ ਇਸ ਦਿਨ ਤੱਕ 18 ਸਾਲ ਜਾਂ ਇਸ ਤੋਂ ਉਪਰ ਉਮਰ ਦੇ ਹਰੇਕ ਵਿਅਕਤੀ ਦਾ ਵੋਟ ਬਣਾਇਆ ਜਾਵੇ।
ਸੰਘਾ ਨੇ ਦੱਸਿਆ ਕਿ ਇਸ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ ਅਤੇ ਉਹ ਲਗਾਤਾਰ ਇਸ ਕੰਮ ਨਾਲ ਜੁੜੇ ਹੋਏ ਹਨ।ਸੰਘਾ ਨੇ ਦੱਸਿਆ ਕਿ ਅਸੀਂ ਸਕੂਲਾਂ ਵਿਚ ਭਵਿੱਖ ਦੇ ਵੋਟਰ, ਕਾਲਜਾਂ ਵਿਚ ਨਿਊ ਵੋਟਰ ਕਲੱਬ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਉਹ ਬੱਚੇ ਜੋ ਸਕੂਲ ਜਾਂ ਕਾਲਜ ਨਹੀਂ ਜਾਂਦੇ ਉਨਾਂ ਲਈ ਬੂਥ ਪੱਧਰ ’ਤੇ ਚੋਣ ਪਾਠਸ਼ਾਲਾ ਬਣਾ ਰਹੇ ਹਾਂ, ਤਾਂ ਕਿ ਉਹ ਜਿੱਥੇ ਆਪ ਵੋਟ ਬਨਾਉਣ ਤੇ ਪਾਉਣ ਉਥੇ ਆਪਣੇ ਹਾਣੀਆਂ ਨੂੰ ਵੀ ਪ੍ਰੇਰਿਤ ਕਰਨ।
ਸ੍ਰੀਮਤੀ ਅਲਕਾ ਕਾਲੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੂਥ ਪੱਧਰ ’ਤੇ ਵੋਟਰ ਸ਼ਾਖਰਤਾ ਕਲੱਬ ਬਣਾਇਆ ਜਾਵੇਗਾ ਅਤੇ ਹਰੇਕ ਵਿਧਾਨ ਸਭਾ ਹਲਕੇ ਵਿਚ ਤਿੰਨ-ਤਿੰਨ ਵੋਟਰ ਸਹਾਇਤਾ ਕੇਂਦਰ ਖੋਲ੍ਹੇ ਜਾਣਗੇ, ਜਿੱਥੇ ਜਾ ਕੇ ਨਵਾਂ ਵੋਟਰ ਆਪਣਾ ਨਾਮ ਦਰਜ ਕਰਵਾ ਸਕੇਗਾ ਜਾਂ ਵੋਟ ਵਿਚ ਸੋਧ ਹੋ ਸਕੇਗੀ।ਇਸ ਤੋਂ ਇਲਾਵਾ ਹਰੇਕ ਹਲਕੇ ਵਿਚ ਵੋਟਰ ਰਜਿਸਟਰੇਸ਼ਨ ਕੈਂਪ ਵੀ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਬੱਚਿਆਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵੋਟ ਦੇ ਵਿਸ਼ੇ ’ਤੇ ਰੰਗੋਲੀ, ਮਹਿੰਦੀ ਲਗਾਉਣ, ਗੀਤ ਲਿਖਣ, ਕਵਿਤਾ ਉਚਾਰਨ, ਨਾਅਰੇ ਲਿਖਣ, ਭਾਸ਼ਣ, ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਬੱਚਿਆਂ ਦੁਆਰਾ ਪੈਦਲ ਮਾਰਚ, ਸਾਈਕਲ ਰੈਲੀਆਂ, ਕੈਂਡਲ ਮਾਰਚ ਕੀਤੇ ਜਾਣਗੇ।ਸ੍ਰੀਮਤੀ ਕਾਲੀਆ ਨੇ ਦੱਸਿਆ ਕਿ ਇਸ ਵਾਰ ਦਿਵਆਂਗ ਲੋਕਾਂ ਦੀਆਂ ਵੋਟਾਂ ਬਨਾਉਣ ਤੇ ਉਨਾਂ ਨੂੰ ਵੋਟ ਦੀ ਵਰਤੋਂ ਕਰਨ ਲਈ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …