ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਮਦਨ ਮੋਹਨ ਮਾਲਵੀਆ ਰੋਡ ਸਥਿਤ ਆਰਟ ਗੈਲਰੀ ਵਿਖੇ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਮਾਸਕੋ ਤੋਂ ਆਏ ਅਰਥਸ਼ਾਸਤਰੀ ਮਿਸਟਰ ਆਰਕੇਡੀ ਓਸਟਰੋਵਸਕੀ ਵਲੋਂ ਤਿੰਨ ਰੋਜ਼ਾ `ਡਿਜ਼ੀਟਲ ਫੋਟੋਗ੍ਰਾਫੀ` ਦਾ ਉਦਘਾਟਨ ਕੀਤਾ ਗਿਆ।ਪੰਜਾਬ ਲਲਿਤ ਕਲਾ ਅਕਾਦਮੀ ਦੇ ਸਹਿਯੋਗ ਨਾਲ ਆਰਟ ਗੈਲਰੀ ਵਲੋਂੇ ਲਗਾਈ ਗਈ ਇਸ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦਿਆਂ ਆਨ. ਜਨਰਲ ਸਕੱਤਰ ਏ.ਐਸ ਚਮਕ ਨੇ ਦੱਸਿਆ ਕਿ ਨਿਊਯਾਰਕ ਤੋਂ ਫੋਟੋਗ੍ਰਾਫੀ ਦੀ ਐਮ.ਐਫ.ਏ ਕਰ ਚੁੱਕੇ ਚੰਡੀਗੜ ਦੇ ਉਭਰਦੇ ਕਲਾਕਾਰ ਅਭਿਸ਼ੇਕ ਸ਼ਰਮਾ ਦੀ ਇਸ ਪ੍ਰਦਰਸ਼ਨੀ ਵਿੱਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਮੂਰਤੀ ਕਲਾ (ਸਕਲੱਪਚਰ) ਵਿਸ਼ੇ `ਤੇ ਅਧਾਰਿਤ ਕਲਾਕ੍ਰਿਤਾਂ ਪ੍ਰਦਸ਼ਿਤ ਕੀਤੀਆਂ ਗਈਆਂ ਹਨ।
ਕਲਾਕਾਰ ਅੀਭਸ਼ੇਕ ਦੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤਾਂ ਦੀ ਮੁੱਖ ਮਹਿਮਾਨ ਰਜਿੰਦਰ ਮੋਹਨ ਛੀਨਾ, ਵਿਸ਼ੇਸ਼ ਮਹਿਮਾਨ ਆਰਕੇਡੀ ਓਸਟਰੋਵਸਕੀ ਅਤੇ ਹੋਰ ਸ਼ਖਸ਼ੀਅਤਾਂ ਨੇ ਖੂਬ ਸਰਾਹਣਾ ਕੀਤੀ।ਇਸ ਮੌਕੇ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ, ਆਰਕੀਟੈਕਟ ਨਰਿੰਦਰਜੀਤ ਸਿੰਘ, ਸ੍ਰੀਮਤੀ ਤਜਿੰਦਰ ਛੀਨਾ, ਸ੍ਰੀਮਤੀ ਗੁਰਜੀਤ ਕੌਰ, ਨਰਿੰਦਰ ਸਿੰਘ, ਆਰਟਿਸਟ ਅਤੁਲ ਮਹਿਰਾ, ਕੁਲਵੰਤ ਸਿੰਘ ਗਿੱਲ, ਸੁਭਾਸ਼ ਚੰਦਰ, ਡ. ਗੋਪਾਲ ਕਿਰਦੋਵਾਲ, ਕਰਮਜੀਤ ਸਿੰਘ ਤੇ ਸ਼ਹਿਰੀ ਮੌਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media