Monday, September 21, 2026

ਆਮਦਨ ਕਰ ਜਾਗਰੂਕਤਾ ਕੈਂਪ ਲਗਾਇਆ ਗਿਆ

ਜੰਡਿਆਲਾ ਗੁਰੂ, 17 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਆਨੰਦ ਦੀ PUNJ1701201905ਅਗਵਾਈ `ਚ ਆਮਦਨ ਕਰ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਅੰਮ੍ਰਿਤਸਰ ਤੋਂ ਆਏ ਆਈ.ਟੀ.ਓ ਦੀ ਟੀਮ ਵੀ ਸ਼ਾਮਿਲ ਹੋਏ।ਉਨ੍ਹਾਂ ਨੇ ਦੁਕਾਨਦਾਰਾਂ ਅਤੇ ਫੈਕਟਰੀ ਦੇ ਮਾਲਕਾਂ ਨੂੰ ਸਮਝਾਉਂਦੇ ਹੋਏ ਦਸਿਆ ਕਿ ਹਰ ਆਦਮੀ ਨੂੰ ਟੈਕਸ ਰਿਟਰਨ ਜਰੂਰ ਭਰਨੀ ਚਾਹੀਦੀ ਹੈ ਤਾਂ ਜੋ ਸਰਕਾਰ ਇਹਨਾਂ ਪੈਸਿਆਂ ਨਾਲ ਅਨੇਕਾਂ ਸਹੂਲਤਾਂ, ਦੇਸ਼ ਦੀ ਰੱਖਿਆ ਅਤੇ ਦੇਸ਼ ਦੇ ਵਿਕਾਸ ਦੇ ਕੰਮਾਂ, ਗਰੀਬਾਂ ਦੀ ਭਲਾਈ ਦੇ ਕੰਮ ਆਦਿ  ਵਿਚ ਤੇਜ਼ੀ ਆ ਸਕੇ।ਇਸ ਮੌਕੇ ਕੌਂਸਲਰ ਰਣਧੀਰ ਸਿੰਘ ਧੀਰਾ, ਕੀਮਤੀ ਜੈਨ, ਸੁਰਿੰਦਰ ਆਨੰਦ, ਸੁੱਖਾ ਗੌਰਵ ਜੈਨ, ਤੀਰਾ ਸਿੰਘ, ਗੁਲਸ਼ਨ ਜੈਨ, ਰੋਸ਼ਨ ਲਾਲ ਜੈਨ ਆਦਿ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply