ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੰਧੂ) – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਹੋਏ ਰਾਸ਼ਟਰ ਪੱਧਰੀ ਸਕੂਲ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਕੌਮੀ ਬਾਕਸਿੰਗ ਖਿਡਾਰਨ ਕੋਮਲਪ੍ਰੀਤ ਕੌਰ ਨੇ ਅੰਡਰ-19 ਸਾਲ ਉਮਰ ਤੇ ਆਪਣੇ ਭਾਰ ਵਰਗ ਦੇ ਵਿੱਚ ਫਸਟ ਰਨਰਜ਼ ਅੱਪ ਰਹਿੰਦੇ ਹੋਏ ਸਿਲਵਰ ਮੈਡਲ ਹਾਂਸਲ ਕੀਤਾ।ਵਾਪਸ ਪਰਤਨ `ਤੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਸ਼ਗਿਰਦ ਦਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਸੁਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖਾਲਸਾ ਦੀ ਵਾਈਸ ਪ੍ਰਿੰਸੀਪਲ ਪ੍ਰਸਿੰਨੀ ਦੇਵੀ ਤੇ ਉੱਘੀ ਸਮਾਜ ਸੇਵਿਕਾ ਰੇਖਾ ਆਹੂਜਾ ਆਦਿ ਵੱੋਂ ਨਿੱਘਾ ਸਵਾਗਤ ਕੀਤਾ ਗਿਆ।
ਮੈਡਮ ਹਰਪਵਨਪ੍ਰੀਤ ਕੌਰ ਸੰਧੂ ਤੇ ਮੈਡਮ ਪ੍ਰਸਿੰਨੀ ਦੇਵੀ ਨੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਮਿਹਨਤ ਤੇ ਸਿਰੜ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਖਿਡਾਰਨ ਕੋਮਲਪ੍ਰੀਤ ਕੌਰ ਦੀ ਕੌਮੀ ਪੱਧਰ `ਤੇ ਪ੍ਰਾਪਤੀ ਦਾ ਸਿਹਰਾ ਕੋਚ ਬਲਕਾਰ ਸਿੰਘ ਦੇ ਸਿਰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਾਕਸਿੰਗ ਖੇਡ ਖੇਤਰ ਦੀ ਝੋਲੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਵੀ ਕਈ ਬੇਮਿਸਾਲ ਖਿਡਾਰਨਾ ਪਾਈਆਂ ਹਨ।ਉਨ੍ਹਾਂ ਕਿਹਾ ਕਿ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਨ ਵਾਲੀਆਂ ਖਿਡਾਰਨਾਂ ਦੇ ਮਾਤਾ-ਪਿਤਾ, ਸਕੂਲ ਪ੍ਰਬੰਧਕ ਵਧਾਈ ਦੇ ਪਾਤਰ ਹਨ। ਹੋਣਹਾਰ ਧੀਆਂ ਦਾ ਮਾਨ-ਸਨਮਾਨ ਕਰਨਾ ਹਰ ਇੱਕ ਦਾ ਫਰਜ਼ ਹੈ।
ਬਾਕਸਰ ਕੋਮਲਪ੍ਰੀਤ ਕੌਰ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਸਕੂਲ ਪ੍ਰਿੰਸੀਪਲ ਮਨਮੀਤ ਕੌਰ, ਡੀ.ਪੀ.ਈ ਸਲਵਿੰਦਰ ਸਿੰਘ, ਕੋਚ ਬਲਕਾਰ ਸਿੰਘ ਤੇ ਪੀ.ਟੀ ਮੈਡਮ ਸਰਬਜੀਤ ਕੌਰ ਨੂੰ ਦਿੱਤਾ।ਇਸ ਮੌਕੇ ਰਾਸ਼ਟਰੀ ਬਾਕਸਿੰਗ ਖਿਡਾਰਨ ਐਨਮ ਸੰਧੂ, ਕੀਰਤੀ, ਹਰਲੀਨ ਕੌਰ, ਨੀਤੂ, ਨੇਹਾ, ਰਮਨਪ੍ਰੀਤ ਕੌਰ, ਕਿਰਨ, ਜੋਤੀ, ਨਿਲਾਸ਼ੀ, ਦਿਸ਼ਾ, ਡੌਲੀ, ਪਾਰੁਲ, ਤਿਸ਼ਾ, ਕੋਮਲ ਆਦਿ ਖਿਡਾਰਨਾ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media