Tuesday, June 23, 2026

ਆਪ ਛੱਡ ਚੁਕੇ ਵਿਧਾਇਕਾਂ ’ਤੇ ਸਪੀਕਰ ਨਹੀਂ ਕਰੇਗਾ ਕਾਰਵਾਈ – ਮਜੀਠੀਆ

ਅਜਨਾਲਾ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਇਕ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਦੇ Bikram Majithiaਸਪੀਕਰ ਤੋਂ ਆਪ ਛੱਡ ਚੁੱਕੇ ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਬਰੀਂ ਖਤਮ ਕਰਨ ਪ੍ਰਤੀ ਕਿਸੇ ਕਾਰਵਾਈ ਦੀ ਕੋਈ ਆਸ ਨਹੀ ਹੈ। ਜਦਕਿ ਭਾਰਤੀ ਸੰਵਿਧਾਨ ਅਨੁਸਾਰ ਜਿਸ ਦੀ ਕਿਸੇ ਪਾਰਟੀ ’ਚੋਂ ਮੁਢਲੀ ਮੈਬਰਸ਼ਿਪ ਖਤਮ ਹੋ ਜਾਵੇ ਤਾਂ ਉਹ ਉਸ ਪਾਰਟੀ ਵਲੋਂ ਵਿਧਇਕ ਬਣਿਆ ਨਹੀਂ ਰਹਿ ਸਕਦਾ। ਉਹਨਾਂ ਕਿਹਾ ਕਿ ’ਆਪ’ ਤੋਂ ਕੱਢੇੇ ਜਾਣ ’ਤੇ ’ਪਾਪ’ ਪਾਰਟੀ ਬਣਾਉਣ ਵਾਲਾ ਸੁਖਪਾਲ ਸਿੰਘ ਖਹਿਰਾ ਕਾਂਗਰਸ ਦਾ ਐਕਟਿਵ ਪਲੇਅਰ ਹੈ।ਉਹਨਾਂ ਖਹਿਰੇ ਵਲੋਂ ਜਲਦ ਕਾਂਗਰਸ ਵਿਚ ਮੁੜ ਸ਼ਾਮਿਲ ਹੋਣ ਦੀ ਭਵਿਖਬਾਣੀ ਕਰਦਿਆਂ ਕਿਹਾ ਕਿ 4 ਵਾਰ ਕਾਂਗਰਸ ਵਲੋਂ ਚੋਣ ਲੜਣ ਵਾਲੇ ਅਤੇ 22 ਸਾਲ ਗਾਂਧੀ ਪਰਿਵਾਰ ਦੀ ਜੀ ਹਜੂਰੀ ਕਰਨ ਵਾਲੇ ਖਹਿਰੇ ਦਾ ਕੋਈ ਸਟੈਡ ਨਹੀਂ, ਜਿਸ ਦਾ ਦਿਲ ਅੱਜ ਵੀ ਕਾਂਗਰਸ ਲਈ ਧੜਕ ਰਿਹਾ ਹੈ।ਉਹਨਾਂ ਕਿਹਾ ਕਿ ਖਹਿਰੇ ਦਾ ਪਰਿਵਾਰ ਅਤੇ ਨਜਦੀਕੀ ਰਿਸ਼ਤੇਦਾਰ ਅਜ ਵੀ ਕਾਂਗਰਸ ਦੀ ਝੋਲੀ ਚੁਕ ਬਣੇ ਹੋਏ ਹਨ ਅਤੇ ਸਰਕਾਰੀ ਸਹੂਲਤਾਂ ਮਾਣ ਰਹੇ ਹਨ।

 

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply