Wednesday, June 17, 2026

ਜੀ.ਐਸ.ਏ ਦੇ ਪਲੇਠੇ ਸਨਮਾਨ ਸਮਾਰੋਹ `ਚ ਕਈ ਕੌਮਾਂਤਰੀ ਤੇ ਕੌਮੀ ਖਿਡਾਰੀਆਂ ਅਤੇ ਕੋਚਾਂ ਦਾ ਸਨਮਾਨ

ਪੰਜਾਬ ਸਰਕਾਰ ਦੇ ਕੋਲ ਖੇਡਾਂ ਲਈ ਕਰੋੜਾਂ ਦੇ ਫੰਡ ਰਾਖਵੇਂ- ਡਾ. ਨਵਜੋਤ ਸਿੱਧੂ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੰਧੂ) – ਜਿਮਨਾਸਿਟਕ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਇਸ ਨੂੰ ਹੋਰ ਉਤਸ਼ਾਹਿਤ ਕਰਨ ਦੇ ਮੰਤਵ PUNJB1901201908ਨਾਲ ਹੋਂਦ ਵਿੱਚ ਆਈ ਨਵੀਂ ਖੇਡ ਸੰਸਥਾ ਜੀ.ਐਸ.ਏ ਦੇ ਵਲੋਂ ਅੱਜ ਅੰਮ੍ਰਿਤਸਰ ਵਿਖੇ ਆਪਣਾ ਪਲੇਠਾ ਸਨਮਾਨ ਸਮਾਰੋਹ ਆਯੋਜਿਤ ਕਰਵਾਇਆ ਗਿਆ।ਸੰਸਥਾ ਦੇ ਨਵਨਿਯੁੱਕਤ ਮੁੱਖ ਸਰਪ੍ਰਸਤ ਸੁਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਧਾਨ ਰਮਨ ਕੁਮਾਰ ਦੀ ਦੇਖ-ਰੇਖ ਅਤੇ ਕੌਮੀ ਜ਼ਿਮਨਾਸਟਿਕ ਕੋਚ ਨੀਤੂ ਬਾਲਾ ਦੇ ਪ੍ਰਬੰਧਾਂ ਹੇਠ ਆਯੋਜਿਤ ਇਸ ਸਨਮਾਨ ਸਮਾਰੋਹ ਦੇ ਦੌਰਾਨ ਕਈ ਕੌਮੀ ਤੇ ਕੌਮਾਂਤਰੀ ਪੱਧਰ ਦੇ ਜਿਮਨਾਸਟਿਕ ਖਿਡਾਰੀਆਂ, ਕੋਚਾਂ ਤੇ ਖੇਡ ਪ੍ਰਮੋਟਰਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨ ਚਿੰਨ੍ਹ ਦੇ ਕੇ ਨਵਾਜ਼ਿਆ ਗਿਆ।
ਸਥਾਨਕ ਸਰਕਾਰਾਂ ਮੰਤਰੀ ਤੇ ਸਾਬਕਾ ਕ੍ਰਿਕਟ ਸਟਾਰ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਸਾਬਕਾ ਵਿਧਾਇਕਾ ਤੇ ਚੀਫ ਪਾਰਲੀਮੈਨੀ ਸਕੱਤਰ ਡਾ. ਨਵਜੋਤ ਕੌਰ ਸਿੱਧ ਨੇ ਮੁੱਖ ਮਹਿਮਾਨ, ਜਦਕਿ ਪੰਜਾਬ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਉਪਕਾਰ ਸਿੰਘ, ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ.ਪੀ ਕੁਲਵਿੰਦਰ ਸਿੰਘ, ਅਰੁਜਨ ਐਵਾਰਡੀ ਜਿਮਨਾਸਟ ਕਰੁਪਾਲੀ ਪਟੇਲ, ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਜਿਮਨਾਸਟ ਰਜਿੰਦਰ ਪ੍ਰਸ਼ਾਦ, ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਜਸ਼ਨਦੀਪ ਕੌਰ, ਪ੍ਰਿੰਸੀਪਲ ਸੁਖਜਿੰਦਰ ਪਾਲ ਸਿੰਘ ਸੰਧੂ, ਕੌਮਾਂਤਰੀ ਜਿਮਨਾਸਟ ਸ਼ਰਨਜੀਤ ਸਿੰਘ ਰੇਲਵੇ, ਕੌਮਾਂਤਰੀ ਜਿਮਨਾਸਟ ਅਸ਼ਵਨੀ ਕੁਮਾਰ ਰੇਲਵੇ, ਕੌਮੀ ਜਿਮਨਾਸਟ ਤਰਸੇਮ ਲਾਲ, ਜ਼ਿਲ੍ਹਾ ਸਕੈਟਰੀ ਈਸ਼ ਦੇਵਗਨ, ਖੇਡ ਪ੍ਰਮੋਟਰ ਜੀ.ਐਸ ਸੰਧੂ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
 ਅੰਤਰਰਾਸ਼ਟਰੀ ਜਿਮਨਾਸਟ ਪ੍ਰਭਜੋਤ ਕੌਰ ਬਾਜਵਾ, ਕੀਰਤ ਕੁਲਾਰ, ਮੁਸਕਾਨ ਵਿਜ਼, ਸਰਪ੍ਰੀਤ ਸਿੱਧੂ, ਅਨਿਕਤਾ ਸੱਚਦੇਵਾ, ਸਿਮਰਜੋਤ ਕੌਰ, ਮਹਿਕ ਕੇਜ਼ਰੀਵਾਲ, ਮਨਵੀਕ ਸਲੂਜਾ, ਪ੍ਰਿਯਾਂਸ਼ੂ, ਕ੍ਰਿਤੀ, ਪ੍ਰੀਤਿ, ਗੁਰਸੀਰਤ ਕੌਰ, ਪ੍ਰਲੀਨ ਕੌਰ, ਕੁਲਨੂਰ ਕੌਰ ਗੀਤਾਂਸ਼ੀ, ਸੁਖਮਨਦੀਪ ਕੌਰ, ਅੰਬਰਪ੍ਰੀਤ ਕੌਰ, ਸਰਬਗੁਣ ਆਦਿ ਤੋਂ ਇਲਾਵਾ ਦਰਜਨਾ ਹੋਰਨਾਂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਖੇਡ ਖੇਤਰ ਦੀ ਬੇਹਤਰੀ ਤੇ ਹੋਰ ਚੁਸਤੀ-ਫੁਰਤੀ ਲਈ ਅਜਿਹੇ ਪੋ੍ਰਗਰਾਮਾਂ ਦਾ ਆਯੋਜਨ ਬਹੁਤ ਜ਼ਰੂਰੀ ਹੈ।ਇਸ ਨਾਲ ਦੀ ਦਲਦਲ ਵਿੱਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵੀ ਖੇਡਾਂ ਵੱਲ ਉਤਸ਼ਾਹਿਤ ਹੋਣ ਦੀ ਪ੍ਰੇਰਣਾ ਮਿਲਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੋਲ ਪੰਜਾਬ ਦੇ ਖੇਡ ਖੇਤਰ ਨੂੰ ਹੋਰ ਵੀ ਪ੍ਰਫੁਲੱਤ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਰਾਖਵੇਂ ਹਨ। ਮੰਚ ਦਾ ਸੰਚਾਲਨ ਗੁਰਮੀਤ ਸਿੰਘ ਸੰਧੂ ਤੇ ਅਨਿਕਤਾ ਸਚਦੇਵਾ ਵੱਲੋਂ ਸਾਂਝੇ ਤੌਰ ਤੇ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਪ੍ਰਧਾਨ ਰਮਨ ਕੁਮਾਰ ਤੇ ਕੋਚ ਨੀਤੂ ਬਾਲਾ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply