ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੰਧੂ) – ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਖੇ ਸੰਪੰਨ ਹੋਏ ਖੇਲੋ ਇੰਡੀਆ ਹਾਕੀ ਖੇਡ ਮੁਕਾਬਲੇ ਦੇ ਦੌਰਾਨ ਹੋਏ
ਅੰਡਰ-17 ਸਾਲ ਉਮਰ ਵਰਗ ਦੇ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਸੈਕੰਡ ਰਨਰਜ਼ਅੱਪ ਰਹੀ ਪੰਜਾਬ ਦੀ ਟੀਮ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਕੌਮੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਦਾ ਅੱਜ ਸਕੂਲ ਪੁੱਜਣ `ਤੇ ਸਕੂਲ ਪ੍ਰਿੰਸੀਪਲ ਮਨਮੀਤ ਕੌਰ, ਡੀ.ਪੀ.ਈ ਸਲਵਿੰਦਰ ਸਿੰਘ, ਲੈਕ. ਡਾ. ਕੁਲਜਿੰਦਰ ਸਿੰਘ ਆਦਿ ਵੱਲੋਂ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਮਨਮੀਤ ਕੌਰ ਵਧਾਈ ਦਿੰਦਿਆ ਕਿਹਾ ਕਿ ਅਰਾਏਜੀਤ ਸਿੰਘ ਹੁੰਦਲ ਦੀ ਜਿੱਤ ਦਾ ਸਿਹਰਾ ਉਸ ਦੇ ਪ੍ਰੇਰਨਾ ਸਰੋਤ ਪਿਤਾ ਕੌਮੀ ਹਾਕੀ ਖਿਡਾਰੀ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ, ਕੋਚ ਤੇ ਡੀ.ਪੀ.ਈ ਸਲਵਿੰਦਰ ਸਿੰਘ ਤੇ ਲੈਕ. ਡਾ. ਕੁਲਜਿੰਦਰ ਸਿੰਘ ਮੱਲ੍ਹੀ ਦੇ ਸਿਰ ਜਾਂਦਾ ਹੈ।ਇਸ ਮੌਕੇ ਡੀ.ਪੀ.ਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਖੇਲੋ ਇੰਡੀਆ ਹਾਕੀ ਮੁਕਾਬਲਿਆਂ ਦੇ ਦੌਰਾਨ ਅੰਡਰ-17 ਸਾਲ ਉਮਰ ਵਰਗ ਦੇ ਵਿੱਚ ਦੇਸ਼ ਦੀਆਂ ਚੋਟੀ ਦੀਆਂ ਹਾਕੀ ਟੀਮਾਂ ਨੇ ਸ਼ਮੂਲੀਅਤ ਕੀਤੀ।ਫਾਈਨਲ ਮੁਕਾਬਲੇ ਦੌਰਾਨ ਪੰਜਾਬ ਦੀ ਟੀਮ ਦੂਸਰੇ ਸਥਾਨ ਤੇ ਰਹਿੰਦੇ ਹੋਏ ਸੈਕੰਡ ਰਨਰਜ਼ਅੱਪ ਬਣੀ ਤੇ ਸਿਲਵਰ ਮੈਡਲ ਅਰਾਏਜੀਤ ਸਿੰਘ ਹੁੰਦਲ ਨੂੰ ਮਿਲਿਆ।
ਇਸ ਮੌਕੇ ਪੀ.ਟੀ.ਆਈ ਸਰਬਜੀਤ ਕੌਰ, ਧੰਨਦੀਪ ਕੌਰ, ਹਰਵਿੰਦਰ ਕੌਰ, ਨੀਲਮ ਤੇ ਅਮਰਜੀਤ ਕੌਰ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media