Wednesday, March 11, 2026

ਸਵਾਇਨ ਫਲੂ ਤੋਂ ਬਚਾਅ ਲਈ ਸਥਾਪਿਤ ਕੀਤੇ ਆਈਸੋਲੇਸ਼ਨ ਵਾਰਡ – ਅੋਜਲਾ

ਟੋਲ ਫਰੀ ਨੰ: 104 ਤੋਂ ਲਈ ਜਾ ਸਕਦੀ ਹੈ ਵਧੇਰੇ ਜਾਣਕਾਰੀ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਬੱਚਤ ਭਵਨ ਵਿਖੇ ਸੰਸਦ ਮੈਂਬਰ ਗੁਰਜੀਤ ਸਿੰਘ ਅੋਜਲਾ ਨੇ ਅਪੀਲ ਕੀਤੀ ਕਿ Swine Fluਸਵਾਇਨ ਫਲੂ ਤੋ ਘਬਰਾਉਣ ਦੀ ਲੋੜ ਨਹੀ ਕਿਉਂਕਿ ਅੰਮ੍ਰਿਤਸਰ ਜਿਲ਼ੇ੍ ਵਿੱਚ ਅਜੇ ਤੱਕ ਕੋਈ ਵੀ ਕੇਸ ਸਾਹਮਣੇ ਨਹੀ ਆਇਆ ਅਤੇ ਸਿਹਤ ਵਿਭਾਗ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।
      ਡਿਪਟੀ ਕਮੀਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ  ਸਵਾਈਨ ਫਲੂ ਨੂੰ ਲੈ ਕੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਜਿਲਾ ਹਸਪਤਾਲ, ਐਸ.ਡੀ.ਐਚ ਅਜਨਾਲਾ ਅਤੇ ਸਾਰੇ ਬਲਾਕਾਂ ਵਿਖੇ ਆਈਸੋਲੇਸ਼ਨ ਵਾਰਡਾਂ ਸਥਾਪਿਤ ਕੀਤੀਆਂ ਗਈਆਂ ਹਨ ਤਾਂ ਜੋ ਕਿ ਸਵਾਈਨ ਫਲੂ ਦਾ ਇਲਾਜ ਵੱਖਰੇ ਤੌਰ `ਤੇ ਕੀਤਾ ਜਾ ਸਕੇ।ਸਾਰੇ ਸਰਕਾਰੀ ਹਸਪਤਾਲਾਂ ਵਿਚ ਸਵਾਇਨ ਫਲੂ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ।
     ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਸਵਾਇਨ ਫਲੂ ਐਚ.ਆਈ.ਐਨ.ਆਈ ਨਾਮ ਦੇ ਵਿਸ਼ੇਸ਼ ਵਿਸ਼ਾਣੂ ਰਾਹੀ ਹੂੰਦਾ ਹੈ ਜੋ ਕਿ ਇਕ ਤੋ ਦੁਜੇ ਮਨੁੱਖ ਵਿੱਚ ਸਾਹ ਰਾਹੀ ਫੈਲਦਾ ਹੈ।ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੇ ਲੱਛਣ ਜਿਵੇ ਕਿ ਖਾਂਸੀ, ਜੁਕਾਮ, ਸਾਹ ਲੈਣ ਵਿੱਚ ਤਕਲੀਫ, ਥਕਾਵਟ ਤੇਜ ਬੁਖਾਰ ਅਤੇ ਗਲੇ ਵਿ    ਚ ਦਰਦ ਹੁੰਦਾ ਹੈ ।ਇਹ ਇਕ ਛੂਤ ਦਾ ਰੋਗ ਹੈ ਜੋ ਕਿ ਬਹੁਤ ਜਲਦ ਮਰੀਜ਼ ਦੇ ਸੰਪਰਕ ਵਿੱਚ ਆਉਣ ਨਾਲ ਹੋ ਸਕਦਾ ਹੈ।ਇਸ ਲਈ ਮਰੀਜ ਨੂੰ ਖੰਘਦੇ ਜਾਂ ਛਿੱਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕਣਾ ਚਾਹੀਦਾ ਹੈ, ਭੀੜ ਵਲੀਆਂ ਥਾਵਾਂ ਤੇ ਨਹੀ ਜਾਣਾ ਚਾਹੀਦਾ, ਬਾਹਰ ਖੁੱਲੇ੍ਹ ਵਿੱਚ ਥੁੱਕਣਾ ਨਹੀ ਚਾਹੀਦਾ।ਉਨਾਂ ਦੱਸਿਆ ਕਿ ਸਵਾਇਨ ਫਲੂ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਲੋਕ ਟੋਲ ਫਰੀ ਨੰ: 104 ਤੇ ਸੰਪਰਕ ਕਰ ਸਕਦੇ ਹਨ।ਉਨਾਂ ਲੋਕਾਂ ਨੰੂ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਸੰਪਰਕ ਵਿਚ ਕੋਈ ਸ਼ੱਕੀ ਮਰੀਜ ਆਉਦਾ ਹੈ ਤਾਂ ਉਹ ਤੁਰੰਤ ਸਰਕਾਰੀ ਸੰਸਥਾ ਵਿਚ ਰਿਪੋਰਟ ਕਰਨ ਤਾਂ ਜੋ ਕਿ ਸਮੇਂ ਸਿਰ ਹੀ ਮਰੀਜ਼ ਦਾ ਇਲਾਜ ਅਤੇ ਟੈਸਟ ਕਰ ਕੇ ਉਸ ਦੀ ਸਥਿਤੀ ਨੰੂ ਗੰਭੀਰ ਹੋਣ `ਤੇ ਬਚਾਇਆ ਜਾ ਸਕੇ।
ਇਸ ਮੌਕੇ ਡਾ: ਇੰਦਰਬੀਰ ਸਿੰਘ ਨਿੱਜਰ ਪ੍ਰਧਾਨ ਆਈ ਐਮ ਏ ਨੇ ਦੱਸਿਆ ਕਿ ਜੇਕਰ ਕਿਸੇ ਕਾਰਣ ਸਵਾਇਨ ਫਲੂ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮਿ੍ਰਤਕ ਦੇਹ ਨੂੰ ਸਿੱਧਾ ਸਮਸ਼ਾਨਘਾਟ ਲਿਜਾ ਕੇ ਉਸਦਾ ਸਸਕਾਰ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਘੱਟ ਤੋ ਘੱਟ ਲੋਕਾਂ ਨੂੰ ਉਥੇ ਜਾਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਮ੍ਰਿਤਕ ਸਰੀਰ ਵਿਚ ਇਹ ਖਤਰਨਾਕ ਵਾਇਰਸ ਤੇਜ਼ੀ ਨਾਲ ਫੈਲਦਾ ਹੈ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply