ਸ. ਬਿਕਰਮ ਸਿੰਘ ਮਜੀਠੀਆ ਨੂੰ ਅਹਿਮ ਜਿੰਮੇਵਾਰੀ – ਬਣਾਇਆ ਜਨਰਲ ਸਕੱਤਰ

ਚੰਡੀਗੜ੍ਹ 3 ਸਤੰਬਰ ( ਪੰਜਾਬ ਪੋਸਟ ਬਿਊਰੋ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾਐਲਾਨ ਕਰਦਿਆਂ ਪਹਿਲੀ ਸੂਚੀ ਵਜੋਂ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ, ਸਕੱਤਰ ਜਨਰਲ, ਜਨਰਲਸਕੱਤਰਾਂ, ਮੀਤ ਪ੍ਰਧਾਨਾਂ, ਪਾਰਟੀ ਬੁਲਾਰਿਆਂ, ਜਿਲਾ ਜਥੇਦਾਰਾਂ , ਬਾਹਰਲੇ ਰਾਜਾਂ ਦੇਪ੍ਰਧਾਨਾਂ ਅਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦਾ ਐਨਾਨ ਕੀਤਾ।ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਬਲਵਿੰਦਰ ਸਿੰਘਭੂੰਦੜ, ਸ. ਗੁਰਦੇਵ ਸਿੰਘ ਬਾਦਲ, ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਬਲਵੰਤ ਸਿੰਘਰਾਮੂਵਾਲੀਆ ਅਤੇ ਡਾ. ਉਪਿੰਦਰਜੀਤ ਕੌਰ ਦਲ ਦੇ ਸੀਨੀਅਰ ਮੀਤ ਬਣਾਏ ਗਏ ਹਨ।ਸ.ਸੁਖਦੇਵ ਸਿੰਘ ਢੀਂਡਸਾ ਪਹਿਲਾਂ ਦੀ ਤਰਾਂ ਸਕੱਤਰ ਜਨਰਲ ਅਤੇ ਡਾ. ਦਲਜੀਤ ਸਿੰਘ ਚੀਮਾਲਗਾਤਾਰ ਤੀਜੀ ਵਾਰ ਦਲ ਦੇ ਸਕੱਤਰ ਅਤੇ ਬੁਲਾਰੇ ਬਣੇ ਰਹਿਣਗੇ। ਯੂਥ ਵਿੰਗ ਦੇ ਰਹਿ ਚੁੱਕੇਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੂੰ ਅਹਿਮ ਜਿੰਮੇਵਾਰੀ ਦਿੰਦੇ ਹੋਏ ਪਾਰਟੀ ਦਾ ਜਨਰਲਸਕੱਤਰ ਬਣਾਇਆ ਗਿਆ ਹੈ।ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਿਹਨਾਂ ਪਾਰਟੀਆਗੂਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਮਹੇਸਇੰਦਰ ਸਿੰਘਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਨਿਰਮਲ ਸਿੰਘ ਕਾਹਲੋਂ, ਸ਼੍ਰੀ ਨਰੇਸ਼ਗੁਜਰਾਲ, ਸ. ਸੇਵਾ ਸਿੰਘ ਸੇਖਵਾਂ, ਸ. ਅਵਤਾਰ ਸਿੰਘ ਬਰਾੜ, ਸ. ਬਿਕਰਮ ਸਿੰਘ ਮਜੀਠੀਆ, ਸ. ਜਨਮੇਜਾ ਸਿੰਘ ਸੇਖੋਂ, ਡਾ. ਰਤਨ ਸਿੰਘ ਅਜਨਾਲਾ, ਸ. ਸਰਵਣ ਸਿੰਘ ਫਿਲੌਰ ਅਤੇ ਸ.ਹੀਰਾਸਿੰਘ ਗਾਬੜੀਆ ਸ਼ਾਮਲ ਹਨ।ਪਾਰਟੀ ਦੇ ਮੁੱਖ ਬੁਲਾਰਿਆਂ ਵਿੱਚ ਡਾ. ਦਲਜੀਤ ਸਿੰਘਚੀਮਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਲ ਕੀਤੇਗਏ ਹਨ। ਜਦੋਂ ਕਿ ਦਿੱਲੀ ਵਾਸਤੇ ਉਚੇਚੇ ਤੌਰ ਤੇ ਸ੍ਰੀ ਨਰੇਸ਼ ਗੁਜਰਾਲ ਅਤੇ ਸ. ਮਨਜੀਤਸਿੰਘ ਜੀ.ਕੇ ਨੂੰ ਪਾਰਟੀ ਦੇ ਬੁਲਾਰੇ ਵਜੋਂ ਘੋਸ਼ਿਤ ਕੀਤਾ ਗਿਆ ਹੈ। ਸ਼੍ਰੀ ਐਨ.ਕੇ.ਸ਼ਰਮਾਪਹਿਲਾਂ ਦੀ ਤਰਾਂ ਪਾਰਟੀ ਦੇ ਖਜਾਨਚੀ ਬਣੇ ਰਹਿਣਗੇ।
ਸੂਚੀ ਅਨੁਸਾਰ ਬੀਬੀ. ਜਗੀਰਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾ ਕੇ ਇਸਤਰੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਵੱਲ ਕਦਮ ਪੁੱਟਿਆ ਗਿਆ ਹੈ। ਸ. ਗੁਲਜਾਰ ਸਿੰਘ ਰਾਣੀਕੇ, ਸ. ਹੀਰਾ ਸਿੰਘ ਗਾਬੜੀਆ ਅਤੇਸ. ਸੁਰਿੰਦਰ ਸਿੰਘ ਪਹਿਲਵਾਨ ਪਹਿਲਾਂ ਦੀ ਤਰਾਂ ਕ੍ਰਮਵਾਰ ਐਸ.ਸੀ ਵਿੰਗ, ਬੀ.ਸੀ ਵਿੰਗਅਤੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਹੋਣਗੇ। ਵਪਾਰੀ ਵਿੰਗ ਦੀ ਜਿੰਮੇਵਾਰੀ ਸ਼ੀ੍ਰ ਸਰੂਪ ਚੰਦਸਿੰਗਲਾ ਨੂੰ ਅਤੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਦੀ ਜਿੰਮੇਵਾਰੀ ਉਘੇ ਟਰਾਂਸਪੋਰਟਰ ਸ.ਚਰਨ ਸਿੰਘ ਲੁਹਾਰਾ ਨੂੰ ਦਿੱਤੀ ਗਈ ਹੈ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿਜਲਦੀ ਹੀ ਦਲ ਦੀ ਪੀ.ਏ.ਸੀ, ਵਰਕਿੰਗ ਕਮੇਟੀ, ਸਿਆਸੀ ਸਲਾਹਕਾਰ, ਜਨਰਲ ਕੌਂਸਲ ਅਤੇ ਹੋਰਵਿੰਗਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਯੂਥ ਵਿੰਗ ਨੂੰ ਹੋਰਮਜ਼ਬੂਤ ਕਰਨ ਵਾਸਤੇ ਸਾਰੇ ਪੰਜਾਬ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂਚਾਰਾਂ ਦੇ ਅਲੱਗ -ਅਲੱਗ ਪ੍ਰਧਾਨ ਬਣਾ ਕੇ ਫਿਰ ਸੂਬਾ ਪੱਧਰ ਤੇ ਇਹਨਾਂ ਦਾ ਇੱਕਕੁਆਰਡੀਨੇਟਰ ਬਣਾਇਆ ਜਾਵੇਗਾ। ਇਹਨਾਂ ਖੇਤਰਾਂ ਵਿੱਚ ਮਾਝੇ ਦਾ ਇੱਕ, ਦੁਆਬੇ ਦਾ ਇੱਕ ਅਤੇਮਾਲਵੇ ਦੇ 14 ਜ਼ਿਲਿਆਂ ਨੂੰ 7-7 ਵਿੱਚ ਵੰਡ ਕੇ ਯੂਥ ਵਿੰਗ ਦੇ 2 ਪ੍ਰਧਾਨ ਬਣਾਏ ਜਾਣਗੇ।
ਸੂਚੀ ਅਨੁਸਾਰ ਬਾਹਰਲੇ ਸੂਬਿਆਂ ਵਿੱਚੋਂ ਸ.ਜਗਜੀਤ ਸਿੰਘ ਗੋਰਾ ਕੰਗ ਚੰਡੀਗੜ੍ਹ, ਸ.ਮਨਜੀਤ ਸਿੰਘ ਜੀ.ਕੇ ਨੂੰ ਦੁਬਾਰਾ ਦਿੱਲੀ ਅਤੇ ਸ. ਸ਼ਰਨਜੀਤ ਸਿੰਘ ਸੋਥਾ ਨੂੰ ਦੁਬਾਰਾਹਰਿਆਣਾ ਸੂਬੇ ਦਾ ਪ੍ਰਧਾਨ ਐਲਾਨਿਆ ਗਿਆ ਹੈ। ਬਾਕੀ ਸੂਚੀ ਹੇਠ ਲਿਖੇ ਅਨੁਸਾਰ ਹੈ :-
ਜਿਹਨਾਂ ਆਗੂਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ :-ਸੰਤ ਜਗਜੀਤ ਸਿੰਘਲੋਪੋ, ਬੀਬੀ ਪਰਮਜੀਤ ਕੌਰ ਗੁਲਸ਼ਨ, ਸ. ਹਰੀ ਸਿੰਘ ਜੀਰਾ, ਸ. ਗੋਬਿੰਦ ਸਿੰਘ ਲੋਂਗੋਵਾਲ, ਚੌਧਰੀ ਨੰਦ ਲਾਲ, ਸ਼੍ਰੀ ਪਰਕਾਸ਼ ਚੰਦ ਗਰਗ, ਸ. ਰਜਿੰਦਰ ਸਿੰਘ ਕਾਂਝਲਾ, ਸ. ਉਂਕਾਰ ਸਿੰਘਥਾਪਰ ਦਿੱਲੀ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਅਮਰੀਕ ਸਿੰਘ ਆਲੀਵਾਲ, ਸ੍ਰੀ ਭਗਵਾਨ ਦਾਸਜੁਨੇਜਾ, ਸ. ਅਵਤਾਰ ਸਿੰਘ ਹਿੱਤ ਦਿੱਲੀ, ਸ਼੍ਰੀ ਇਜ਼ਹਾਰ ਆਲਮ, ਸ਼੍ਰੀ ਮੁਨੱਵਰ ਮਸੀਹ, ਸ.ਵਰਿੰਦਰ ਸਿੰਘ ਬਾਜਵਾ, ਭਾਈ ਰਾਮ ਸਿੰਘ, ਸ਼੍ਰੀ ਹੰਸ ਰਾਜ ਹੰਸ, ਸ ਸ਼ੇਰ ਸਿੰਘ ਘੁਬਾਇਆ, ਸ.ਮਹੇਸਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸ. ਅਮਰੀਕ ਸਿੰਘ ਵਰਪਾਲ ਅਤੇ ਸ. ਰਮਨਦੀਪ ਸਿੰਘਭਰੋਵਾਲ ਦੇ ਨਾਮ ਸ਼ਾਮਲ ਹਨ।
ਸੂਚੀ ਅਨੁਸਾਰ ਦਲ ਦੇ ਜਥੇਬੰਦਕ ਸਕੱਤਰਾਂ ਵਿੱਚ ਸ.ਸਰਬਜੀਤ ਸਿੰਘ ਮੱਕੜ, ਡਾ. ਹਰਜਿੰਦਰ ਸਿੰਘ ਜੱਖੂ, ਸ. ਅਮਰੀਕ ਸਿੰਘ ਮੋਹਾਲੀ, ਡਾ.ਤਜਿੰਦਰਪਾਲ ਸਿੰਘ, ਸ਼੍ਰੀ ਨਰੇਸ਼ ਕਟਾਰੀਆ, ਸ. ਨਿਧੜਕ ਸਿੰਘ ਬਰਾੜ, ਸ੍ਰੀ ਕਰਨ ਘੁਮਾਣ ਅਤੇਸ. ਬਲਜੀਤ ਸਿੰਘ ਕੁੰਭੜਾ ਦੇ ਨਾਮ ਸ਼ਾਮਲ ਹਨ। ਸ. ਪਰਮਜੀਤ ਸਿੰਘ ਸਿੱਧਵਾਂ ਅਤੇ ਸ.ਚਰਨਜੀਤ ਸਿੰਘ ਬਰਾੜ ਨੂੰ ਦਫਤਰ ਸਕੱਤਰ ਬਣਾਇਆ ਗਿਆ ਹੈ।
ਚੌਧਰੀ ਅਬਦੁਲ ਗਫਾਰ, ਸ਼ੀ੍ਰ ਦਰਸ਼ਨ ਲਾਲ ਜੇਠੂਮਜਾਰਾ, ਸ਼੍ਰੀ ਪਵਨ ਕੁਮਾਰ ਟੀਨੂੰ ਅਤੇ ਸ. ਸੁਖਵੰਤ ਸਿੰਘ ਸਰਾਓ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ।
ਜਿਹਨਾਂ ਆਗੂਆਂ ਨੂੰ ਜਿਲਾਵਾਰ ਜਿਲਾ ਜਥੇਦਾਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਉਪਕਾਰਸਿੰਘ ਸੰਧੂ ਨੂੰ ਅੰਮ੍ਰਿਤਸਰ ਸ਼ਹਿਰੀ, ਸ. ਵੀਰ ਸਿੰਘ ਲੋਪੋਕੇ ਨੂੰ ਅੰਮ੍ਰਿਤਸਰ ਦਿਹਾਤੀ, ਸ. ਸਿਕੰਦਰ ਸਿੰਘ ਮਲੂਕਾ ਨੂੰ ਬਠਿੰਡਾ ਦਿਹਾਤੀ, ਸ਼ ਪਰਮਜੀਤ ਸਿੰਘ ਖਾਲਸਾ ਨੂੰ ਬਰਨਾਲਾਦਿਹਾਤੀ, ਸ. ਮਨਤਾਰ ਸਿੰਘ ਬਰਾੜ ਨੂੰ ਫਰੀਦਕੋਟ ਦਿਹਾਤੀ, ਸ਼੍ਰੀ ਅਸ਼ੋਕ ਅਨੇਜਾ ਨੂੰਫਾਜਲਿਕਾ ਸ਼ਹਿਰੀ, ਸ. ਅਵਤਾਰ ਸਿੰਘ ਮਿੰਨਾ ਨੂੰ ਫਿਰੋਜਪੁਰ ਦਿਹਾਤੀ, ਸ਼ੀ੍ਰ ਨਵਨੀਤਖੁਰਾਣਾ ਨੂੰ ਫਿਰੋਜਪੁਰ ਸ਼ਹਿਰੀ, ਸ. ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਦਿਹਾਤੀ, ਸ਼ੀ੍ਰ ਸ਼ੁਭਾਸ ਉਹਰੀ ਨੂੰ ਗੁਰਦਾਸਪੁਰ ਸ਼ਹਿਰੀ, ਸ. ਸੁਰਿੰਦਰ ਸਿੰਘ ਠੇਕੇਦਾਰ ਨੂੰਹੁਸ਼ਿਆਰਪੁਰ ਦਿਹਾਤੀ, ਸ. ਗੁਰਚਰਨ ਸਿੰਘ ਚੰਨੀ ਨੂੰ ਜਲੰਧਰ ਸ਼ਹਿਰੀ, ਸ. ਅਜੀਤ ਸਿੰਘਕੋਹਾੜ ਨੂੰ ਜਲੰਧਰ ਦਿਹਾਤੀ, ਸ. ਜਰਨੈਲ ਸਿੰਘ ਵਾਹਦ ਨੂੰ ਕਪੂਰਥਲਾ ਦਿਹਾਤੀ, ਸ. ਸੰਤਾਸਿੰਘ ਉਮੈਦਪੂਰ ਨੂੰ ਲੁਧਿਆਣਾ ਦਿਹਾਤੀ, ਸ਼੍ਰੀ ਮਦਨ ਲਾਲ ਬੱਗਾ ਨੂੰ ਲੁਧਿਆਣਾ ਸ਼ਹਿਰੀ 1, ਸ. ਹਰਭਜਨ ਸਿੰਘ ਡੰਗ ਨੂੰ ਲੁਧਿਆਣਾ ਸ਼ਹਿਰੀ 2, ਸ਼੍ਰੀ ਪ੍ਰੇਮ ਕੁਮਾਰ ਕਬਾੜੀਆ ਨੂੰ ਮਾਨਸਾਸ਼ਹਿਰੀ, ਸ. ਗੁਰਮੇਲ ਸਿੰਘ ਫਫੜੇ ਭਾਈ ਕੇ ਨੂੂੰ ਮਾਨਸਾ ਦਿਹਾਤੀ, ਸ. ਤੀਰਥ ਸਿੰਘ ਮਾਹਲਾਨੂੰ ਮੋਗਾ ਦਿਹਾਤੀ, ਜਥੇਦਾਰ ਉਜਾਗਰ ਸਿੰਘ ਵਡਾਲੀ ਨੂੰ ਮੋਹਾਲੀ ਦਿਹਾਤੀ, ਸ. ਦਿਆਲਸਿੰਘ ਕੋਇਲਿਆਂਵਾਲੀ ਨੂੰ ਸ੍ਰੀ ਮੁਕਤਸਰ ਸਾਹਿਬ ਦਿਹਾਤੀ, ਬਾਬਾ ਰਾਮ ਸਿੰਘ ਨੂੰਨਵਾਂਸ਼ਹਿਰ ਦਿਹਾਤੀ, ਸ਼ ਦੀਪਇੰਦਰ ਸਿੰਘ ਢਿੱਲੌਂ ਨੂੰ ਪਟਿਆਲਾ ਦਿਹਾਤੀ, ਸ. ਪਰਮਜੀਤ ਸਿੰਘਮੱਕੜ ਨੂੰ ਰੋਪੜ ਸ਼ਹਿਰੀ, ਜਥੇਦਾਰ ਮੋਹਣ ਸਿੰਘ ਢਾਹੇ ਨੂੰ ਰੋਪੜ੍ਹ ਦਿਹਾਤੀ, ਸ. ਤੇਜਾਸਿੰਘ ਕਮਾਲਪੁਰ ਨੂੰ ਸੰਗਰੂਰ ਦਿਹਾਤੀ ਅਤੇ ਸ. ਅਲਵਿੰਦਰਪਾਲ ਸਿੰਘ ਪੱਖੋਕੇ ਨੂੰ ਤਰਨਤਾਰਨ ਦਿਹਾਤੀ ਦਾ ਪ੍ਰਧਾਂਨ ਨਿਯੁਕਤ ਕੀਤਾ ਗਿਆ ਹੈ।
Punjab Post Daily Online Newspaper & Print Media