ਜੰਡਿਆਲਾ ਗੁਰੂ, 20 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅੰਮ੍ਰਿਤਸਰ-ਦਿੱਲੀ ਹਾਈਵੇ `ਤੇ ਪੈਂਦੇ ਪਿੰਡ ਮਾਨਾਵਾਲਾ ਕਲਾਂ ਦੇ ਕਰੀਬ ਇੱਕ ਆਟੋ ਤੇ
ਇਨੋਵਾ ਕਾਰ ਦੀ ਟੱਕਰ ਹੋ ਜਾਣ ਨਾਲ ਵਾਪਰੇ ਵੱਡੇ ਹਾਦਸੇ `ਚ 7 ਗੰਭੀਰ ਜਖਮੀ ਹੋ ਗਏ।ਮਿਲੀ ਜਾਣਕਾਰੀ ਦੌਰਾਨ ਆਟੋ ਵਿਚ 7 ਦੇ ਕਰੀਬ ਸਵਾਰੀਆਂ ਬੈਠੀਆਂ ਸਨ, ਜਿੰਨਾਂ ਨੂੰ 108 ਐਮਬੂਲੈਂਸ ਦੀ ਮਦਦ ਨਾਲ ਨੇੜੇ ਦੇ ਸਿਹਤ ਕੇਂਦਰ `ਚ ਦਾਖ਼ਲ ਕਰਵਾਇਆ ਗਿਆ।ਦੋ ਜਖਮੀਆਂ ਨੂੰ ਮੁੱਢਲੇ ਇਲਾਜ਼ ਦੌਰਾਨ ਛੁੱਟੀ ਦੇ ਦਿੱਤੀ ਗਈ, ਜਦਕਿ 5 ਵਿਅਕਤੀਆਂ ਨੂੰ ਸਿਰ `ਤੇ ਗੰਭੀਰ ਸੱਟਾਂ ਲੱਗਣ ਕਰ ਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ `ਚ ਭੇਜ ਦਿੱਤਾ ਗਿਆ।
ਆਟੋ ਚਾਲਕ ਦੇਵ ਸਿੰਘ ਪਿੰਡ ਦੇਵੀਦਾਸ ਪੁਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਸਵਾਰੀਆਂ ਲੈ ਕੇ ਪਿੰਡ ਮਾਨਾਵਾਲਾ ਕਲਾਂ ਦੇ ਅੱਡੇ ਤੇ ਉਤਾਰਨ ਲਈ ਜਦ ਆਟੋ ਖੜਾ ਕਰਕੇ ਜੰਡਿਆਲੇ ਵੱਲ ਜਾਣ ਲੱਗਾ ਤਾਂ ਇਕ ਤੇਜ ਰਫਤਾਰ ਇਨੋਵਾ ਕਾਰ ਨੇ ਉਸ ਦੇ ਆਟੋ ਦੇ ਪਿੱਛੇ ਟੱਕਰ ਮਾਰ ਦਿੱਤੀ।ਹਾਦਸੇ ਦੇ ਜਖਮੀਆਂ ਦਾ ਹਾਲ ਜਾਣਨ ਲਈ ਪਹੁੰਚੇ ਭਾਰਤ ਸੰਵਿਧਾਨ ਮਿਸ਼ਨ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਆਟੋ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਲਾਟੂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨੋਵਾ ਚਲਾ ਰਹੇ ਡਰਾਈਵਰ ਕੋਲੋ ਜਖਮੀਆਂ ਦੇ ਇਲਾਜ਼ ਲਈ ਤੇ ਆਟੋ ਦੇ ਹੋਏ ਨੁਕਸਾਨ ਦਾ ਮੁਆਵਜਾ ਦਵਾਇਆ ਜਾਵੇ।ਇਸ ਸਬੰਧੀ ਮੌਕੇ `ਤੇ ਪਹੁੰਚੇ ਦੋਬੁਰਜੀ ਚੌਕੀ ਦੇ ਇੰਚਾਰਜ ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media