
ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਅੱਜ ਦੇ ਯੁੱਗ ਵਿਚ ਮੀਡੀਆ, ਟੀ.ਵੀ ਦੇ ਕਾਰਨ ਗਾਇਕ ਅਤੇ ਮਾਡਲ ਬਨਣ ਦੀ ਚਾਹ ਨੌਜਵਾਨਾਂ ਵਿਚ ਘਰ ਧਾਰ ਚੁੱਕਿਆ ਹੈ। ਅੱਗੇ ਲੋਕ ਸਿਆਣੇ ਕਹਿੰਦੇ ਹੁੰਦੇ ਸੀ ਕਿ ਡਾਕਟਰ ਦਾ ਬੇਟਾ ਡਾਕਟਰ, ਨੇਤਾ ਦਾ ਨੇਤਾ ਅਤੇ ਹੁਣ ਪੁਲਿਸ ਵਾਲਿਆਂ ਦੇ ਧੀ ਪੁੱਤਰ ਪੁਲਿਸ ਵਾਲਾ ਅਸਰ ਰਸਖੂ ਛੱਡ ਕੇ ਮਾਡਲ/ਗਾਇਕੀ ਦੀ ਲਾਇਨ ਵਿਚ ਜਾ ਖੜੇ ਹਨ। ਸਥਾਨਕ ਸ਼ਹਿਰ ਦੇ ਅੰਦਰ ਦੋ ਦਿਨਾਂ ਤੋਂ ਸੂਫ਼ੀ ਸਿੰਗਲ ਟ੍ਰੈਕ ਗੀਤ ‘ਰਹੀਏ ਸੋਚਦੇ’ ਦੀ ਸੂਟਿੰਗ ਕੀਤੀ ਗਈ। ਇਸ ਗੀਤ ਨੂੰ ਸੂਟਿੰਗ ਕਰਨ ਵਿਚ ਦੋ ਦਿਨਾਂ ਦਾ ਸਮਾਂ ਲੱਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਾਇਕ ਅਤੇ ਮਾਡਲ ਜਸਪੂਰਨ ਸਿੰਘ ਢਿੱਲੋਂ ਵਲੋਂ ਆਪਣੇ ਪਹਿਲੇ ਸਿੰਗਲ ਟ੍ਰੈਕ ਗੀਤ ਵਿੱਚ ਕਿਸੇ ਕਿਸਮ ਦਾ ਲੱਚਰਪਨ ਨਹੀ ਹੈ।ਉਨ੍ਹਾਂ ਆਪਣੇ ਬਾਰੇ ਦੱਸਿਆ ਕਿ ਉਹ 28 ਅਗਸਤ 1988 ਨੂੰ ਮਾਤਾ ਸ੍ਰੀਮਤੀ ਜਸਵੀਰ ਕੌਰ ਪਤਨੀ ਪਿਤਾ ਐਸ ਆਈ ਜਸਕਰਨ ਸਿੰਘ ਢਿੱਲੋਂ ਦੇ ਘਰ ਜਨਮੇ, ਜਸਪੂਰਨ ਸਿੰਘ ਢਿੱਲੋਂ ਸਕੂਲ ਸਮੇਂ ਹੀ ਗਾਇਨ ਅਤੇ ਥਇਏਟਰ ਨਾਲ ਜੁੜ ਚੁੱਕੇ ਸਨ। ਉਹ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਕੁਲਦੀਪ ਮਾਨਕ ਨੂੰ ਆਪਣਾ ਗੁਰੂ ਮੰਨ ਕੇ ਉਨ੍ਹਾਂ ਪੱਗੜੀ ਭੇਂਟ ਕੀਤੀ ਸੀ। ਜਸਪੂਰਨ ਗਾਇਕੀ ਅਤੇ ਥਇਏਟਰ ਵਿੱਚ ਕਈ ਵਾਰ ਗੋਡਲ ਮੈਡਲ ਪ੍ਰਾਪਤ ਕਰ ਚੁੱਕੇ ਹਨ। ਆਵਾਜ਼ ਪੰਜਾਬ-5 ਵਿਚ ਕਈ ਵਾਰ ਸੈਮੀਫਾਇਨਲ ਤੱਕ ਪਹੁੰਚ ਕਰ ਚੁੱਕਿਆ ਹੈ। ਇਹ ਗੀਤ ਪਿੰਦੂ ਪੂਸ਼ਪਿੰਦਰ ਵਲੋਂ ਲਿਖਿਆ ਗਿਆ ਹੈ, ਆਰ ਗੁਰੂ ਵਲੋਂ ਇਸ ਨੂੰ ਸੰਗੀਤ ਵਿੱਚ ਸੋਧਿਆ ਗਿਆ ਹੈ, ਗੈਬੀ ਤੇ ਮਨਪੀ੍ਰਤ ਨੇ ਇਸ ਨੂੰ ਨਿਰਦੇਸ਼ਕ ਕੀਤਾ ਹੈ। ਸਚਿਨ ਨੇ ਕੈਮਰਾਮੈਨ ਦੀ ਭੂਮਿਕਾ ਨਿਭਾਈ ਹੈ।ਇਸ ਗੀਤ ਵਿਚ ਮਾਡਲ ਅਮਨ ਹੁੰਦਲ ਨੇ ਸਾਥ ਨਿਭਾਇਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸੂਟਿੰਗ ਵਿਚ ਉਸ ਦੇ ਪਿਤਾ ਐਸ ਆਈ ਜਸਕਰਨ ਸਿੰਘ ਢਿੱਲੋਂ, ਮਾਤਾ ਸ੍ਰੀਮਤੀ ਜਸਵੀਰ ਕੌਰ, ਬਾਬਾ ਫਰੀਦ ਕਾਲਜ ਦੇ ਐਮ ਡੀ ਗੁਰਮੀਤ ਸਿੰਘ ਧਾਲੀਵਾਲ ਅਤੇ ਦੋਸਤਾਂ ਵਲੋਂ ਵਿਸ਼ੇਸ਼ ਸਹਿਯੋਗ ਰਿਹਾ ਹੈ। ਉਨ੍ਹਾਂ ਸਮੂਹ ਸਹਿਯੋਗ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
Punjab Post Daily Online Newspaper & Print Media