Thursday, February 26, 2026

ਰੁਪਿੰਦਰ ਗਿੱਲ ਨੇ ਚੌਥੀ ਵਾਰੀ ਸੋਨਾ ਜਿੱਤ ਕੇ ਸਮਰਾਲੇ ਦਾ ਕੱਦ ਕੀਤਾ ਉਚਾ

ਮਾਸਟਰ ਗੇਮਜ਼ `ਚ ਸਮਰਾਲੇ ਦੇ ਗੱਭਰੂਆਂ ਦੀ  ਚੜ੍ਹਤ ਬਰਕਰਾਰ

PUNJ2101201910ਸਮਰਾਲਾ, 21 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਸਟੇਟ ਮਾਸਟਰ ਗੇਮਜ਼ ਐਥਲੈਟਿਕ ਚੈਂਪੀਅਨਸ਼ਿਪ ਵੱਲੋਂ ਬੀਤੇ ਦਿਨੀਂ ਦੋ ਰੋਜ਼ਾ ਐਥਲੈਟਿਕਸ ਮੁਕਾਬਲੇ ਲਵਲੀ ਯੂਨੀਵਰਸਿਟੀ ਜਲੰਧਰ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ।ਜਿਸ ਵਿੱਚ ਭਰ ਤੋਂ ਹਜਾਰਾਂ ਨੌਜਵਾਨ ਖਿਡਾਰੀਆਂ ਨੇ ਭਾਗ ਲਿਆ।ਸਮਰਾਲਾ ਇਲਾਕੇ ਤੋਂ ਹਾਕੀ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਗਿੱਲ ਨੇ 400 ਮੀਟਰ ਰੇਸ ਵਿੱਚ ਭਾਗ ਲੈਂਦਿਆਂ ਲਗਾਤਾਰ ਚੌਥੀ ਵਾਰ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ।ਇਸੇ ਤਰ੍ਹਾਂ ਹਰਜਿੰਦਰ ਸਿੰਘ ਲੋਪੋਂ ਨੇ 100 ਮੀਟਰ ਰੇਸ `ਚ ਦੂਜਾ ਸਥਾਨ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ।ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮਾਸਟਰ ਗੇਮਜ਼ ਆਫ ਇੰਡੀਆ ਦੇ ਸੈਕਟਰੀ ਵਿਨੋਦ ਕੁਮਾਰ ਅਤੇ ਪੰਜਾਬ ਮਾਸਟਰ ਗੇਮਜ਼ ਦੇ ਸੈਕਟਰੀ ਮੇਜਰ ਬਲਰਾਜ ਸਿੰਘ ਵਲੋਂ ਕੀਤੀ ਗਈ।ਰੁਪਿੰਦਰ ਗਿੱਲ ਦੀ ਇਸ ਮਾਣਮੱਤੀ ਪ੍ਰਾਪਤੀ `ਤੇ ਸ਼ਹਿਰ ਵਿੱਚ ਖੁਸ਼ੀ ਦਾ ਮਹੌਲ ਹੈ।
ਹਾਕੀ ਕਲੱਬ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਮਨਦੀਪ ਸਿੰਘ ਰਿਐਤ, ਅੰਮ੍ਰਿਤਪਾਲ, ਅਮਨ ਗੁਪਤਾ, ਭੁਪਿੰਦਰ ਸਿੰਘ ਐਸ.ਡੀ.ਓ, ਐਡਵੋਕੇਟ ਸੰਜੀਵ ਕਪੂਰ, ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰ: ਅਰਵਿੰਦਰਪਾਲ ਕੌਰ ਉਬਰਾਏ, ਰਸ਼ਮਿੰਦਰਪਾਲ ਕੌਰ ਮੱਲੀ, ਸਤਵੰਤ ਕੌਰ ਖਾਲਸਾ ਆਦਿ ਨੇ ਗਿੱਲ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਇਸੇ ਤਰ੍ਹਾਂ ਮਿਹਨਤ ਕਰਕੇ ਸਮਰਾਲਾ ਇਲਾਕੇ ਦਾ ਨਾਂ ਪੰਜਾਬ ਤੋਂ ਇਲਾਵਾ ਦੁਨੀਆਂ ਵਿੱਚ ਰੌਸ਼ਨ ਕਰਦੇ ਰਹਿਣਗੇ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply