Wednesday, October 22, 2025
Breaking News

ਅਜਨਾਲਾ ਹਲਕੇ ਦੇ ਆਗੂਆਂ ਤੇ ਵਰਕਰਾਂ ਵਲੋਂ ਸੁਖਬੀਰ ਬਾਦਲ ਦਾ ਗਰਮਜ਼ੋਸ਼ੀ ਨਾਲ ਸਵਾਗਤ

ਸੁਖਬੀਰ ਨੇ ਮਜੀਠੀਆ ਤੇ ਜੋਧ ਸਿੰਘ ਸਮਰਾ ਨੂੰ ਸੌਪੀ ਹਲਕਾ ਅਜਨਾਲਾ ਦੀ ਜਿਮੇਵਾਰੀ

PUNJ2101201908 ਅਜਨਾਲਾ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਨੇ ਹਮੇਸ਼ਾਂ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਨਿਵਾਜ਼ਿਆ ਹੈ, ਜਿਸ ਲਈ ਉਹ ਇਥੋਂ ਦੇ ਲੋਕਾਂ ਅਤੇ ਸਮੂਹ ਅਕਾਲੀ ਵਰਕਰਾਂ ਦਾ ਸਦਾ ਰਿਣੀ ਰਹੇਗਾ।
ਮੌਸਮ ਦੀ ਖਰਾਬੀ ਅਤੇ ਤੇਜ ਬਰਸਾਤ ਦੇ ਬਾਵਜੂਦ ਹਲਕਾ ਅਜਨਾਲਾ ਦੇ ਵਰਕਰਾਂ ਦੇ ਇਕੱਠ ਵਿਚ ਹਲਕੇ ਨਾਲ ਸੰਬੰਧਤ ਸਾਰੇ ਹੀ ਸੋ੍ਰਮਣੀ ਕਮੇਟੀ ਮੈਬਰ, ਸਰਕਲ ਪ੍ਰਧਾਨ, ਦੋਵੇ ਅਜਨਾਲਾ ਅਤੇ ਰਮਦਾਸ ਨਗਰ ਕੌਸਲਰਾਂ ਦੇ ਪ੍ਰਧਾਨ, ਸਮੂਹ ਸਾਬਕਾ ਅਤੇ ਮੌਜੂਦਾ ਕੌਸਲਰ, ਵੱਖ ਵੱਖ ਅਦਾਰਿਆਂ ਦੇ ਚੇਅਰਮੈਨ, ਸਾਬਕਾ ਚੈਅਰਮੈਨ, ਮੈਬਰ, ਸਾਬਕਾ ਤੇ ਮੌਜੂਦਾ ਪੰਚ-ਸਰਪੰਚ, ਜਿਲਾ ਪ੍ਰੀਸ਼ਦ ਮੈਬਰ ਅਤੇ ਆਗੂ ਸ਼ਾਮਿਲ ਸਨ।ਇੰਨਾਂ ਨੇ ਜੋਸ਼ ਤੇ ਉਤਸ਼ਾਹ ਨਾਲ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ।ਸੁਖਬੀਰ ਬਾਦਲ ਨੇ ਕਿਹਾ ਕਿ ਕੁੱਝ ਲੋਕਾਂ ਦੇ ਸਵਾਰਥਾਂ ਖਾਤਰ ਪਾਰਟੀ ਨੂੰ ਪਿੱਠ ਦਿਖਾ ਜਾਣ ਦੇ ਬਾਵਜੂਦ ਪਾਰਟੀ ਵਰਕਰ ਅਕਾਲੀ ਦਲ ਦਾ ਝੰਡਾ ਬੰਲੰਦ ਕਰੀ ਰਖਣ ਲਈ ਅੱਜ ਵੀ ਇਕਜੁੱਟ ਹਨ।PUNJ2101201909
ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਵਲੋਂ ਹਲਕਾ ਅਜਨਾਲਾ ਦੀਆਂ ਜਿਮੇਵਾਰੀਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਜੋਧ ਸਿੰਘ ਸਮਰਾ ਮੈਬਰ ਸ਼੍ਰੋਮਣੀ ਕਮੇਟੀ ਗੁਰ੍ਰ ਕਾ ਬਾਗ ਨੂੰ ਸੌਪਣ ਦਾ ਐਲਾਨ ਕੀਤਾ ਅਤੇ ਹਰ ਹਲਕੇ ’ਚ ਵਰਕਰ ਮੀਟਿੰਗਾਂ ਉਪਰੰਤ ਵਡੀਆਂ ਰੈਲੀਆਂ ਕਰਨ ਪ੍ਰਤੀ ਕੋਰ ਕਮੇਟੀ ਦੇ ਫੈਸਲੇ ਤੋਂ ਜਾਣੂ ਕਰਾਇਆ।ਉਹਨਾਂ ਕਿਹਾ ਕਿ ਅਖੌਤੀ ਟਕਸਾਲੀ, ਆਪ ਅਤੇ ਆਪ ਤੋਂ ਵੱਖ ਹੋਏ ’ਪਾਪ’ ਆਦਿ ਦੇ ਪਿੱਛੇ ਕਾਂਗਰਸ ਕੰਮ ਕਰ ਰਹੀ ਹੈ ਅਤੇ ਫੰਡਿੰਗ ਕਰ ਰਹੀ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਹੋ ਚੁਕੇ ਹਨ ਅਤੇ ਲੋਕਾਂ ਨੇ ਇਨਾਂ ਸਵਾਰਥੀ ਲੋਕਾਂ ਨੂੰ ਬੁਰੀ ਤਰਾਂ ਨਕਾਰਿਆ ਹੈ। ਉਹਨਾਂ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਕਿਸਾਨ ਮਾਰੂ ਨੋਜਵਾਨ, ਦਲਿਤ ਅਤੇ ਮੁਲਾਜਮ ਮਾਰੂ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਹੁਣ ਕਾਂਗਰਸ ਨੂੰ ਸਬਕ ਸਿਖਾਉਣ ਦਾ ਸਮਾਂ ਨੇੜੇ ਆਗਿਆ ਹੈ।ਉਹਨਾਂ ਲੋਕ ਮਸਲਿਆਂ ਦੇ ਹੱਲ ਲਈ ਅਕਾਲੀ ਦਲ ਦੀ ਸ਼ਕਤੀ ਨੂੰ ਹੋਰ ਮਜਬੂਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ: ਰਤਨ ਸਿੰਘ ਅਜਨਾਲਾ ਦਾ ਦਿਲੋਂ ਸਤਿਕਾਰ ਕਰਦੇ ਹਨ, ਪਰ ਸਚਾਈ ਇਹ ਵੀ ਹੈ ਕਿ ਪਾਰਟੀ ਨੂੰ ਪਿਠ ਦੇਣ ਵਾਲੇ ਕਾਂਗਰਸ ਦੀ ਫੰਡਿੰਗ ਦੇ ਸਹਾਰੇ ਹੀ ਸਾਜਿਸ਼ਾਂ ਰਚ ਰਹੇ ਹਨ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮਜੀਠੀਆ ਨੇ ਆਪ ਛੱਡ ਚੁੱਕੇ ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਂਬਰੀ ਖਤਮ ਨਾ ਕਰਨ ਪ੍ਰਤੀ ਸਪੀਕਰ ਦੀ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਵਿਧਾਇਕ ਦੀ ਮੈਬਰੀ ਖਤਮ ਨਾ ਕਰ ਕੇ ਜੋ ਖਰਚਾ ਭਗਵੰਤ ਮਾਨ ਵਲੋਂ ਨਸ਼ਾ (ਸ਼ਰਾਬ) ਛੱਡਣ ’ਤੇ ਵਿਅੰਗ ਕਸਦਿਆਂ ਇਸ ਨੂੰ ਹੀ ਕੇਜਰੀਵਾਲ ਦਾ ਪੰਜਾਬ ਪ੍ਰਤੀ ਵੱਡਾ ਪੈਕੇਜ ਕਿਹਾ।
ਜੋਧ ਸਿੰਘ ਸਮਰਾ ਨੇ ਉਹਨਾਂ ਨੂੰ ਪਾਰਟੀ ਵਲੋਂ ਸੌਪੀ ਗਈ ਜਿਮੇਵਾਰੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਪਾਰਟੀ ਵਲੋਂ ਲਾਈ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ
ਇਸ ਮੌਕੇ ਸੋ੍ਰਮਣੀ ਕਮੇਟੀ ਮੈਬਰ ਅਮਰੀਕ ਸਿੰਘ ਵਿਛੋਆ, ਮਾਸਟਰ ਪ੍ਰੀਤ, ਕੁਲਦੀਪ ਸਿੰਘ ਤੇੜਾ, ਮੁਖਤਾਰ ਸਿੰਘ ਸੂਫੀਆ, ਨਗਰ ਕੌਸਲ ਅਜਨਾਲਾ ਦੇ ਪ੍ਰਧਾਨ ਜੋਰਾਵਰ ਸਿੰਘ, ਬੀਬੀ ਜਸਵਿੰਦਰ ਕੌਰ ਪ੍ਰਧਾਨ ਰਮਦਾਸ ਕਮੇਟੀ,ਬਾਊ ਰਾਮ ਸ਼ਰਨ ਪ੍ਰਧਾਨ ਭਾਜਪਾ, ਸ਼ੂਗਰ ਮਿਲ ਅਜਨਾਲਾ ਦੇ ਚੇਅਰਮੈਨ ਗੁਰਨਾਮ ਸਿੰਘ ਸੈਦੋਕੇ, ਨਵਚੰਦ ਸਿੰਘ ਹਰੜ, ਸਤਿੰਦਰ ਸਿੰਘ ਮਾਕੋਵਾਲ,ਸ਼ੇਰ ਸਿੰਘ ਅਵਾਨ, (ਤਿੰਨੇ ਸਾਬਕਾ ਮੈਬਰ ਜ਼ਿਲਾਪ੍ਰੀਸ਼ਦ), ਰੁਪਿੰਦਰ ਸਿੰਘ ਰੂਪੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਸਰਕਲ ਪ੍ਰਧਾਨ ਅਰਜਨ ਸਿੰਘ ਸੁਧਾਰ ਸਮੇਤ ਪੰਚ ਸਰਪੰਚ ਆਦਿ ਮੌਜੂਦ ਸਨ।
 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply