ਨਵੀਂ ਦਿੱਲੀ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਚੋਣਾਂ ਲਈ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਤੀਸ ਹਜ਼ਾਰੀ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਕਮੇਟੀ ਸਮੇਂ ਤੋਂ ਪਹਿਲਾਂ ਕਾਰਜਕਾਰਣੀ ਚੋਣਾਂ ਜੋ 19 ਫਰਵਰੀ ਨੂੰ ਹੋਣੀਆਂ ਹਨ, ਬਾਰੇ ਅਦਾਲਤ ਵੱਲੋਂ ਦਿੱਲੀ ਕਮੇਟੀ ਤੇ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।ਜਿਸ ਨੂੰ ਅਤਿਰਿਕਤ ਜ਼ਿਲ੍ਹਾ ਸ਼ੈਸ਼ਨ ਜੱਜ਼ ਸੰਜੀਵ ਕੁਮਾਰ ਦੀ ਅਦਾਲਤ ਨੇ 21 ਫਰਵਰੀ ਤੱਕ ਮੁਲਤਵੀਂ ਕਰ ਦਿੱਤਾ ਹੈ।ਇਸ ਮਾਮਲੇ ਪ੍ਰਤੀ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕੁਲਵੰਤ ਸਿੰਘ ਬਾਠ ਸਣੇ 30 ਮੈਂਬਰਾਂ ਸਹਿਤ ਸੰਜੀਵ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੁੰਦੇ ਹੋਇਆਂ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ 19 ਜਨਵਰੀ ਨੂੰ ਦਿੱਲੀ ਕਮੇਟੀ ਦੇ ਜਨਰਲ ਹਾਊਸ ਦੀ ਇਕੱਤਰਤਾ ਵਿੱਚ ਸਮੂਹ ਅਹੁੱਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਮੈਂਬਰਾਂ ਦੇ ਅਸਤੀਫੇ ਪ੍ਰਵਾਨ ਹੋ ਚੁੱਕੇ ਹਨ।ਉਹਨਾਂ ਨੇ ਸਮੀਖਿਆ (ਰੀਵਿਊ) ਪਟੀਸ਼ਨ ਦਾਖਲ ਕਰਦਿਆਂ ਕਿਹਾ ਕਿ ਕਮੇਟੀ ਦੇ ਸਕੂਲ ਅਤੇ ਕਾਲਜਾਂ ’ਚ ਐਡਮੀਸ਼ਨ ਚਲ ਰਿਹਾ ਹੈ, ਜਿਸ ਕਰਕੇ ਕਮੇਟੀ ਦਾ ਬੜਾ ਨੁਕਸਾਨ ਅਤੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।ਇਸ ਲਈ ਚੋਣ ਜਰੂਰੀ ਹੈ ਅਤੇ ਜਿਹੜੀ ਰੋਕ ਲਗਾਈ ਗਈ ਹੈ ਉਸਨੂੰ ਹਟਾ ਕੇ ਚੋਣ ਕਰਾਉਣ ਦਾ ਰਾਹ ਸਾਫ ਕੀਤਾ ਜਾਵੇ। 
ਸਿਰਸਾ ਨੇ ਦੱਸਿਆ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜੱਜ ਸਾਹਿਬਾਨ ਨੇ ਇਸ ਮਾਮਲੇ ’ਤੇ ਗੌਰ ਕੀਤਾ ’ਤੇ ਅਗਲੀ ਸੁਣਵਾਈ 23 ਜਨਵਰੀ 2019 ਦਿੰਦੇ ਹੋਏ ਬਾਈ ਹੈਂਡ ਨੋਟਿਸ ਭੇਜਣ ਦੀ ਗੱਲ ਕੀਤੀ।ਉਨ੍ਹਾਂ ਨੇ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਸ਼ੰਟੀ ਨੂੰ ਅਪੀਲ ਕੀਤੀ ਕਿ ਜੇਕਰ ਉਹ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਗੱਲ ਕਰਦੇ ਹਨ ਤਾਂ ਕੋਰਟ ਕੱਚਹਿਰੀ ਵਿੱਚ ਨਾ ਉਲਝਾ ਕੇ ਦਿੱਲੀ ਕਮੇਟੀ ਦੇ ਨਵੇਂ ਅੰਤ੍ਰਿੰਗ ਬੋਰਡ ਦੀ ਚੋਣ ਲਈ ਸਾਥ ਦੇਣ।ਇਸ ਨਾਲ ਜਿਥੇ ਗੁਰੂ ਦੀ ਗੋਲਕ ਦਾ ਮਾਇਕ ਤੌਰ ’ਤੇ ਨੁਕਸਾਨ ਹੁੰਦਾ ਹੈ ਉਥੇ ਗੁਰਦੁਆਰਾ ਪ੍ਰਬੰਧ ਦੀ ਦੇਖ-ਰੇਖ ਦੇ ਕਾਰਜਾਂ ਵਿੱਚ ਵੀ ਵਿਘਨ ਪੈਂਦਾ ਹੈ।ਉਹਨਾਂ ਨੇ ਉਮੀਦ ਜਤਾਈ ਕਿ ਅਗਲੀ ਸੁਣਵਾਈ ਦੌਰਾਨ ਅਦਾਲਤੀ ਰੋਕ ਹਟਾ ਦਿੱਤੀ ਜਾਏਗੀ ਤੇ ਗੁਰਦੁਆਰਾ ਡਾਈਰੈਕਟਰ, ਪੱਖ ਤੇ ਵਿਰੋਧ ਸਾਰੇ ਸ਼ਾਮਲ ਹੋ ਕੇ ਇਸ ਦਾ ਹੱਲ ਕੱਢ ਲੈਣਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media