Tuesday, May 26, 2026

ਅਕਾਲੀ ਵਰਕਰਾਂ ਤੇ ਧੱਕੇਸ਼ਾਹੀ ਤੇ ਝੂਠੇ ਪਰਚਿਆਂ ਦਾ ਆਉਣ ਵਾਲੀਆਂ ਚੋਣਾਂ `ਚ ਜਨਤਾ ਦੇਵੇਗੀ ਜਵਾਬ – ਬਾਦਲ

ਜੰਡਿਆਲਾ ਗੁਰੂ, 23 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) –  ਜੰਡਿਆਲਾ ਗੁਰੂ ਦੇ ਰਘੂਨਾਥ ਕਾਲਜ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇਕ PUNJ2301201913ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੋਰ `ਤੇ ਪਹੁੰਚੇ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਡਾਕਟਰ ਦਲਬੀਰ ਸਿੰਘ ਵੇਰਕਾ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰਪਾਲ ਕੁੱਕੂ ਨੇ ਕੀਤੀ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਕਾਲੀ ਵਰਕਰਾਂ ਤੇ ਝੂਠੇ ਮਾਮਲੇ ਦਰਜ਼ ਕਰਵਾ ਰਿਹਾ ਹੈ।ਜਿਸ ਦਾ ਉਹ ਪੁਰਾ ਹਿਸਾਬ ਲੈਣਗੇ ਅਤੇ ਵਰਕਰਾਂ ਦੇ ਨਾਲ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਥੇ ਦੂਜੇ ਪਾਸੇ ਟਕਸਾਲੀ ਪਾਰਟੀ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਉਹ ਪੂਰੀ ਤਰਾਂ ਨਾਲ ਭਵਿਖ ਵਿਚ ਫਲਾਪ ਹੋਣਗੇ।ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਕਾਰਜਕਾਲ ਵਿਚ ਗਰੀਬਾਂ ਨੂੰ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ ਉਹ ਕੈਪਟਨ ਦੀ ਸਰਕਾਰ ਦੇ ਆਉਣ ਨਾਲ ਬੰਦ ਹੋ ਗਈਆਂ ਹਨ।ਅੱਜ ਜੋ ਸੜਕਾਂ ਦੀ ਹਾਲਤ ਹੈ ਉਹ ਬਹੁਤ ਨਿੰਦਨਯੋਗ ਹੈ।ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੇ ਕਾਰਜਕਾਲ `ਚ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਸੜਕਾਂ ਦਾ ਵਿਕਾਸ ਕੀਤਾ ਸੀ।ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਕਾਂਗਰਸ ਪਾਰਟੀ ਨੂੰ ਜਵਾਬ ਦੇਵੇਗਾ।
ਇਸ ਮੌਕੇ ਬਿਕਰਮਜੀਤ ਸਿੰਘ ਕੋਟਲਾ,  ਦਲਗੁਰਜਿੰਦਰ ਸਿੰਘ ਸਾਬਕਾ ਚੇਅਰਮੈਨ, ਸੰਨੀ ਸ਼ਰਮਾ, ਤਜਿੰਦਰ ਸਿੰਘ ਚੰਦੀ, ਪਰਿਕਸ਼ਤ ਸ਼ਰਮਾ, ਗੁਲਜ਼ਾਰ ਸਿੰਘ ਧੀਰੇਕੋਟ,ਮਨਜਿੰਦਰ ਸਿੰਘ ਭੀਰੀ ਸਾਬਕਾ ਸਰਪੰਚ ਗਹਿਰੀ ਮੰਡੀ, ਅਵਤਾਰ ਸਿੰਘ ਕਲਾ, ਐਡਵੋਕੇਟ ਮਨੀ ਚੋਪੜਾ, ਕੁਲਵੰਤ ਸਿੰਘ ਮਲਹੋਤਰਾ, ਅਵਤਾਰ ਸਿੰਘ ਕਾਲਾ ਕੋਸਲਰ, ਨਿਰਮਲ ਸਿੰਘ, ਸਾਬਕਾ ਵਾਈਸ ਚੇਅਰਮੈਨ ਸਕੱਤਰ ਸਿੰਘ ਦੇਵੀਦਾਸਪੁਰਾ, ਦਲਜੀਤ ਸਿੰਘ ਮੈਂਬਰ ਜਿਲਾ ਪਰੀਸ਼ਦ, ਮਨਜੀਤ ਸਿੰਘ, ਅਮਰੀਕ ਸਿੰਘ ਸੋਢੀ, ਸੁਰਿੰਦਰਪਾਲ ਸਿੰਘ ਅਤੇ ਹੋਰ ਅਕਲੀ ਵਰਕਰ ਸ਼ਾਮਿਲ ਸਨ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply