Tuesday, September 22, 2026

ਸ਼ਹੀਦ ਮਨਦੀਪ ਸਿੰਘ ਸਰਕਾਰੀ ਸੀਨੀ. ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਜੰਡਿਆਲਾ ਗੁਰੂ, 23 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) –  ਸਿੱਖਿਆ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹ ਪੰਜਾਬ ਅੰਦਰ ਸਾਲਾਨਾ ਸਮਾਗਮ PUNJ2301201914ਮਨਾਏ ਜਾ ਰਹੇ ਹਨ, ਉਸੇ ਲੜੀ ਦੇ ਤਹਿਤ ਸ਼ਹੀਦ ਮਨਦੀਪ ਸਿੰਘ ਸਰਕਾਰੀ ਸੀਨੀ. ਸਕੂਲ ਛੱਜਲਵੱਡੀ ਵਿਖੇ ਪਿ੍ੰਸੀਪਲ ਮਲੂਕ ਸਿੰਘ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਮਨਾਇਆ ਗਿਆ।
                       ਇਸ ਮੋਕੇ ਵਿਧਾਇਕ ਬਾਬਾ ਬਕਾਲਾ ਸੰਤੋਖ ਸਿੰਘ ਭਲਾਈਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਲਕੇ ਅੰਦਰ 10 ਸਕੂਲ ਮਾਡਲ ਸਕੂਲ ਬਣਾਏ ਜਾਣੇ ਹਨ।ਜਿਨ੍ਹਾਂ ਵਿਚ ਪਹਿਲ ਦੇ ਆਧਾਰ `ਤੇ ਸ਼ਹੀਦ ਮਨਦੀਪ ਸਿੰਘ ਸ.ਸ.ਸ ਸਕੂਲ ਛੱਜਲਵੱਡੀ ਨੂੰ ਮਾਡਲ ਸਕੂਲ ਬਣਾਇਆ ਜਾ ਰਿਹਾ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਮੂਚੀ ਲੀਡਰਸ਼ਿਪ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੂਬੇ ਦੇ ਲੋਕਾਂ ਨੂੰ ਵੱਧ ਤੋ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।।ਸਕੂਲ ਮੈਨੇਜਮੈਂਟ ਵੱਲੋਂ ਵਿਧਾਇਕ ਸੰਤੋਖ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਪਿ੍ੰਸੀਪਲ ਮਲੂਕ ਸਿੰਘ, ਐਸ.ਐਮ.ਸੀ ਦੇ ਚੇਅਰਮੈਨ ਕੁਲਵੰਤ ਸਿੰਘ, ਪਿੰਡ ਦੀ ਸਰਪੰਚ ਬੀਬੀ ਸ਼ੀ੍ਮਤੀ ਗੁਰਮੀਤ ਕੋਰ, ਪੰਚ ਕੁਲਵੰਤ ਸਿੰਘ, ਮੁਨਸੀ ਸਵਿੰਦਰ ਸਿੰਘ, ਦਲਬੀਰ ਕੋਰ, ਕੈਪਟਨ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ, ਬਲਾਕ ਸੰਪਤੀ ਮੈਂਬਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply