ਬਠਿੰਡਾ, 23 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਪ੍ਰੈਸ ਕਲੱਬ ਵਿਖੇ ਪ੍ਰਾਈਵੇਟ ਐਸੋਸੀਏਟਿਡ ਸਕੂਲਜ਼ ਐਸੋਸੀਏਸ਼ਟ ਰਜਿ. ਦੇ ਆਗੂਆਂ ਜਗਦੀਸ਼ ਸਿੰਘ ਘਈ ਪੈਟਰਨ, ਬੀ.ਕੇ ਉਪਲ , ਬੀ.ਕੇ ਵਰਮਾ, ਪਵਨ ਕੁਮਾਰ, ਰਵਿੰਦਰ ਲੇਖੀ ਅਤੇ ਮਨੀਸ਼ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ 2100 ਐਸੋਸੀਏਟਿਡ ਸਕੂਲ ਸਿੱਖਿਆ ਖੇਤਰ ਵਿੱਚ ਅਹਿਮ ਯੌਗਦਾਨ ਪਾ ਰਹੇ ਹਨ ਅਤੇ ਆਰ.ਟੀ.ਆਈ ਐਕਟ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਸ਼ਿਦਤ ਨਾਲ ਪਾਲਣਾ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਸੋਸੀੈਏਟਿਡ ਸਕੂਲਾਂ ਵਿੱਚ ਲਗਭਗ 4-5 ਲੱਖ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ ਪੰਜਾਬ ਸਰਕਾਰ ਦਾ ਹਰ ਸਾਲ 200 ਕਰੋੜ ਦੇ ਕਰੀਬ ਆਰਥਿਕ ਬੋਝ ਵੰੰਡਾਇਆ ਜਾਂਦਾ ਹੈ।ਉਨ੍ਹਾਂ ਕਿਹਾ ਇਨ੍ਹਾਂ ਸਕੂਲਾਂ ਦੇ ਅਧਿਆਪਕ ਮੇਹਨਤੀ ਹੋਣ ਕਾਰਨ ਸਾਲਾਨਾ ਨਤੀਜਿਆਂ ਦਾ ਪੱਧਰ 7 ਸਾਲਾਂ ਤੋਂ ਦੂਜੇ, ਤੀਜੇ ਸਥਾਨ `ਤੇ ਆਉਣਾ ਹੈ ਅਤੇ 50-60 ਹਜਾਰ ਸਿੱਖਿਆ ਕਰਮਚਾਰੀ ਕਲਰਕ ਅਤੇ ਸਹਾਇਕਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਹੋਇਆ ਹੈ ।ਆਗੂਆਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰੰਜਾਬ ਸਕੂਲ ਸਿੱਖਿਆ ਬੋਰਡ ਨੂੰ 1 ਕਰੋੜ 26 ਲੱਖ ਰੁਪਏ ਸਕੂਲਾਂ ਦੇ ਨਵੀਨੀਕਰਨ ਦੀ ਫੀਸ ਹਰ ਸਾਲ ਜਮ੍ਹਾਂ ਕਰਵਾਈ ਜਾਂਦੀ ਹੈ।ਬਾਕੀ ਦਾਖਲਿਆਂ ਦੇ ਰੂਪ ਵਿੱਚ ਵੀ ਲੱਖਾਂ ਰੁਪਏ ਦੀ ਰਾਸ਼ੀ ਜਮ੍ਹਾਂ ਹੁੰਦੀ ਹੈ।ਸੋ ਸਮੇਂ ਦੀ ਲੋੜ ਅਨੁਸਰ ਸਿੱਖਿਆ ਪ੍ਰਸਾਰ ਅਤੇ ਪੱਧਰ ਨੂੰ ਮੁੱਖ ਰੱਖਦੇ ਹੋਏ ਐਸੋਸੀਏਟਿਡ ਸਕੂਲਾਂ ਨੂੰ ਪੱਕੀ ਮਾਨਤਾ ਦਿੱਤੀ ਜਾਵੇ ਤਾਂ ਜੋ ਹਰ ਸਾਲ ਨਵੀਨੀਕਰਨ ਦੀ ਲਮਕਦੀ ਤਲਵਾਰ ਤੋਂ ਮੁਕਤ ਹੋ ਕੇ ਬੱਚਿਆਂ ਲਈ ਪੱਕੇ ਕੌਰ ਤੇ ਹੋਰ ਸਹੂਲਤਾਂ ਪੈਦਾ ਕਰਨ ਦਾ ਉਤਸਾਹ ਮਿਲੇ ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media