ਬਠਿੰਡਾ, 23 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜੇਸ਼ਨ ਵੱਲੋਂ 2100 ਐਸੋਸੀਏਟਿਡ ਸਕੂਲ ਵਿੱਚ ਸੱਸਤੀ ਤੇ ਮਿਆਰੀ ਸਿੱਖਿਆ ਪ੍ਰਾਪਤ ਕਰ ਰਹੇ 4 ਲੱਖ ਵਿਦਿਆਰਥੀਆਂ ਦਾ ਭਵਿੱਖ ਬਚਾਉਣ ਲਈ ਜਨਰਲ ਸਕੱਤਰ ਤੇਜਪਾਲ ਸਿੰਘ ਵੱਲੋਂ ਬਠਿੰਡਾ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੰਜਾਬ ਕੈਬਟਿਨ ਦੀ ਸਬ ਕਮੇਟੀ ਦਾ ਗਠਨ 15 ਫਰਵਰੀ 2018 ਨੂੰ ਕਰਕੇ ਫੈਸਲਾ ਕੀਤਾ ਕਿ 2100 ਐਸੋਸੀਏਟਿਡ ਸਕੂਲਾਂ ਨੂੰ ਪੰਜਾਬ ਸਕੂਲ ਸਿੱਿਖਆ ਬੋਰਡ ਦੇ ਨਿਯਮਾਂ ਅਨੁਸਾਰ ਸਕੂਲ ਐਫੀਲੀਏਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ `ਤੇ ਬੰਦ ਕਰਨ ਦੇ ਹੁਕਮਾਂ ਦੀ ਨਿਖੇਧੀ ਕਰਦਾ ਹੈ, ਕਿਉਂਕਿ ਇਨ੍ਹਾਂ ਸੰਸਥਾਵਾਂ ਵਿੱਚ 50 ਹਜਾਰ ਦੇ ਕਰੀਬ ਅਧਿਆਪਕ ਅਤੇ ਗੈਰ ਅਧਿਆਪਕ ਅਮਲਾ ਰੁਜ਼ਗਾਰ `ਤੇ ਲੱਗਾ ਹੋਇਆ ਹੈ।ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਅਤੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ 2100 ਐਸੋਸੀਏਟਿਡ ਸਕੂਲਾਂ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਬੱਚਿਆਂ ਅਤੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੋਵੇ।ਪੀ.ਪੀ.ਐਸ.ਓ ਆਗੂਆਂ ਵੱਲ ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਦੀ ਨੀਤੀ ਅਨੁਸਾਰ 50 ਹਜਾਰ ਅਧਿਆਪਕਾਂ ਦਾ ਰੁੂਬਗਾਰ ਬਚਾਇਆ ਜਾ ਸਕੇ, ਨਾਕਿ ਸਕੂਲ ਪ੍ਰਬੰਧਕਾਂ ਨੂੰ ਸੜਕਾਂ ਤੇ ਉੱਤਰਨ ਲਈ ਮਜ਼ਬੂਰ ਨਾਂ ਕੀਤਾ ਜਾਵੇ।ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 2100 ਐਸੋਸੀਏਟਿਡ ਸਕੂਲਾਂ ਲਈ ਬਿਲ੍ਹਾਂ ਵਾਧੂ ਸ਼ਰਤਾਂ ਤੋਂ ਪੋਫਾਰਮਾ ਜਾਰੀ ਕਰੇ ਤਾਂ ਜੋ 9ਵੀ ਤੋਂ 12ਵੀਂ ਪੱਧਰ ਦੀਆਂ ਕਲਾਸਾਂ ਦਾ ਦਾਖਲਾ ਆਰੰਭ ਕੀਤਾ ਜਾ ਸਕੇ।
ਇਸ ਮੌਕੇ ਹਰਬੰਸ ਸਿੰਘ, ਦੇਵ ਰਾਜ ਪਹੂਜਾ, ਪ੍ਰੇਮ ਪਾਲ ਮਲਹੋਤਰਾ, ਕਰਨੈਲ ਸਿੰਘ, ਰਮੰਦਰ ਸਿੰਘ ਸੰਧੂ, ਡਾ. ਜਸਵਿੰਦਰ ਸਿੰਘ, ਪ੍ਰੋ. ਓਮਾ ਕਾਂਤ, ਸੰਤੋਖ ਆਦਿ ਹਾਜ਼ਰ ਸਨ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media