ਬਠਿੰਡਾ, 23 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਰਾਸ਼ਟਰੀ ਕਿਸਾਨ ਮਹਾਂ ਸੰਘ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਲਗਾਏ ਜਾ ਰਹੇ 30 ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ 25 ਵਿੱਚ ਪੱਕੇ ਕਿਸਾਨ ਮੋਰਚੇ ਦੀ ਤਿਆਰੀ ਸਬੰਧੀ ਬਠਿੰਡਾ ਜ਼ਿਲ੍ਹੇ ਦੀ ਭਰਵੀਂ ਮੀਟਿੰਗ ਮੁਖਤਿਆਰ ਸਿੰਘ ਕੁਬੇ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਕਿਸਾਨੀ ਮੰਗਾਂ ਜਿਵੇਂ ਕਿ ਡਾ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ, ਸਮੁੱਚੀ ਕਿਸਾਨੀ ਸਿਰ ਚੜਿਆ ਕਰਜਾ ਖਤਮ ਕਰਵਾਉਣਾ, ਕਿਸਾਨੀ ਜਿਣਸਾਂ ਤੇ ਫ਼ਲ, ਦੁੱਧ, ਸਬਜ਼ੀਆਂ ਦੇ ਭਾਅ ਇਸ ਰਿਪੋਰਟ ਅਨੁਸਾਰ ਤਹਿਤ ਹੋਣ ਤੇ ਖਰੀਦਦਾਰੀ ਗਰੰਟੀ ਕਨੂੰਨ ਤਹਿਤ ਹਰ ਕਿਸਾਨ ਨੂੰ 55 ਸਾਲ ਦੀ ਉਮਰ ਦੇ ਕਿਸਾਨਾਂ ਨੂੰ ਪ੍ਰਤੀ 5 ਹਜ਼ਾਰ ਰੁਪਏ ਕਿਸਾਨੀ ਪੈਨਸ਼ਨ ਦਿੱਤੀ ਜਾਵੇ।ਹਰ ਪਰਵਾਰ ਦੇ ਨੋਜਵਾਨਾਂ ਨੂੰ ਯੋਗਤਾ ਅਨੁਸਾਰ ਨੋਕਰੀ ਦਿੱਤੀ ਜਾਵੇ।ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ 22 ਫਰਵਰੀ ਤੋਂ 29 ਮਾਰਚ 2018 ਤੱਕ ਚੱਲੇ ਸੰਘਰਸ਼ ਦੋਰਾਨ 22 ਮਾਰਚ ਨੂੰ ਅੰਨ੍ਹਾ ਹਜ਼ਾਰੇ ਤੇ ਜਗਜੀਤ ਸਿੰਘ ਡੱਲੇਵਾਲ ਦਿੱਲੀ ਦੇ ਰਾਮਲੀਲਾ ਗਰਾਉਂਡ ਵਿੱਚ ਮਰਨ ਵਰਤ `ਤੇ ਬੈਠੇ ਸਨ। 29 ਮਾਰਚ ਨੂੰ ਮੋਦੀ ਸਰਕਾਰ ਨੇ ਲਿਖ਼ਤੀ ਵਾਅਦਾ ਕੀਤਾ ਸੀ ਕਿ ਪੰਜ ਮਹਿਨੀਆ ਦਾ ਸਮਾਂ ਦਿੱਤਾ ਜਾਵੇ, ਪਰ ਅੱਜ 10 ਮਹਿਨੇ ਹੋਣ ਦੇ ਬਾਵਜੂਦ ਵੀ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ।ਇਸ ਕੜੀ ਤਹਿਤ ਮੰਨਿਆ ਮੰਗਾਂ ਲਾਗੂ ਕਰਵਾਉਣ ਲਈ ਸਮੁੱਚੇ ਭਾਰਤ ਦੇ ਕਿਸਾਨਾਂ ਵੱਲੋਂ ਆਪੋ-ਆਪਣੇ ਸੂਬਿਆਂ ਵਿਚ ਕਿਸਾਨ ਆਗੂ ਤੇ ਅੰਨ੍ਹਾ ਹਜ਼ਾਰੇ ਵਲੋਂ ਰਾਲੇਗਣ ਸਿੰਧੀ ਮਹਾਰਾਸ਼ਟਰ ਵਿਖੇ ਮਰਨ ਵਰਤ `ਤੇ ਬੈਠਣਗੇ।ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਪੰਜਾਬ ਚੰਡੀਗੜ੍ਹ ਵਿਖੇ ਮਰਨ ਵਰਤ ਤੇ ਬੈਠਣਗੇ।ਮਰਨ ਵਰਤ ਲਗਾਤਾਰ ਜਾਰੀ ਰਹੇਗਾ, ਜਿਨ੍ਹਾਂ ਚਿਰ ਇਹ ਮੰਗਾਂ ਪੂਰਨ ਤੌਰ ਤੇ ਲਾਗੂ ਨਹੀਂ ਕੀਤੀਆਂ ਜਾਂਦੀਆਂ, ਮੋਰਚਾ ਜਾਰੀ ਰਹੇਗਾ, ਭਾਵੇਂ ਜਾਨਾਂ ਕਿਉ ਨਾ ਚਲੀਆਂ ਜਾਣ।ਇਸ ਦੀ ਤਿਆਰੀ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ, ਕਾਨਫਰੰਸ, ਝੰਡਾ ਮਾਰਚ, ਕਰਕੇ ਕਿਸਾਨਾਂ ਨੂੰ ਲਾਮਬੰਦ ਤੇ ਪਿੰਡਾਂ ਵਿਚੋਂ ਰਾਸ਼ਨ ਪਾਣੀ ਸਮੇਤ ਟਰੈਕਟਰ ਟਰਾਲੀ ’ਚ ਲੱਦ ਕੇ ਰਾਜਧਾਨੀ ਚ 29.1.2019 ਨੂੰ ਪੱਕਾ ਮੋਰਚਾ ਲਾਇਆ ਜਾਵੇਗਾ।
ਇਸ ਮੌਕੇ ਆਗੂ ਯੋਧਾ ਸਿੰਘ ਨੰਗਲਾ, ਗੁਰਮੇਲ ਸਿੰਘ ਲਹਿਰਾਂ, ਦਰਸ਼ਨ ਸਿੰਘ ਖੇਮੂਆਣਾ, ਭੋਲਾ ਸਿੰਘ ਕੋਟੜਾ, ਅਰਜਨ ਫੁਲ, ਰਣਜੀਤ ਸਿੰਘ ਜੀਦਾ, ਗੰਗਾ ਸਿੰਘ ਚੱਠੇਵਾਲਾ, ਬਲਵਿੰਦਰ ਸਿੰਘ ਜੋਧਪੁਰ, ਜਸਵੀਰ ਸਿੰਘ ਨੰਦਗੜ੍ਹ, ਆਦਿ ਆਗੂ ਹਾਜਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media