ਬਠਿੰਡਾ, 23 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਠੇਕਾ ਮੁਲਾਜ਼ਮਾਂ ਸ਼ੰਘਰਸ ਕਮੇਟੀ ਪਵਾਰ ਕਾਮ ਜੋਨ ਦੇ ਕਮੇਟੀ ਮੈਂਬਰਾਂ ਵਲੋਂ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਦੀ ਆਗਵਾਈ `ਚ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ `ਤੇ ਕੀਤੇ ਜਾ ਰਹੇ ਹਮਲਿਆਂ ਚ ਅਧਿਆਪਕ ਦੇ ਚੱਲ ਰਹੇ ਸ਼ੰਘਰਸ ਦੇ ਕਾਰਨ ਪੰਜ ਅਧਿਆਪਕਾਂ ਨੂੰ ਨੌਕਰੀ ਤੋਂ ਟਰਮੀਨੇਟ ਕੀਤਾ ਹੈ ਜੋ ਕਿ ਸਰਕਾਰ ਦਾ ਮੁਲਾਜ਼ਮ ਵਰਗ ਤੇ ਲੋਕ ਹਿੱਤਾਂ ਤੇ ਡਾਕਾ ਹੈ। ਇਹ ਕਿਸੇ ਹਾਲ ਵਿੱਚ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਇਕ ਪਾਸੇ ਸਰਕਾਰ ਆਪਣੇ ਵਿਧਾਇਕ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵੱਡਾ ਵਾਧਾ ਕੀਤਾ ਹੈ ਤੇ ਦੂਜੇ ਪਾਸੇ ਵਰਕਰਾਂ ਨੂੰ ਨੌਕਰੀਆਂ ਤੋ ਟਰਮੀਨੇਟ ਕੀਤਾ ਜਾ ਰਿਹਾ ਹੈ ਨਾਲ ਹੀ ਸਰਕਾਰ ਵੱਡੀਆਂ ਵੱਡੀਆਂ ਸਟੇਜਾਂ ਸਜਾ ਕੇ ਹੋਕਾ ਦੇ ਰਹੀ ਹੈ ਕੀ ਉਹ ਘਰ-ਘਰ ਨੌਕਰੀ ਦੇ ਰਹੇ ਹਨ ਤੇ ਇਸ ਦੇ ਉਲਟ ਮੁਲਾਜ਼ਮਾਂ ਨੂੰ ਅਪਣੇ ਹੱਕ ਮੰਗਣ `ਤੇ ਟਰਮੀਨੇਟ ਕਰ ਰਹੀ ਹੈ। ਅਧਿਆਪਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਠੇਕਾ ਮੁਲਾਜ਼ਮਾਂ ਸ਼ੰਘਰਸ ਕਮੇਟੀ ਪਵਾਰ ਕਾਮ ਜੌਨ ਬਠਿੰਡਾ ਦੇ ਵਲੋ 27 ਜਨਵਰੀ ਦੇ ਸ਼ੰਘਰਸ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਇਸ ਮੌਕੇ ਹਾਜਰ ਸੀਨੀਅਰ ਮੀਤ ਪ੍ਰਧਾਨ ਦੀਪਕ ਕੁਮਾਰ, ਮੀਤ ਪ੍ਰਧਾਨ ਜਗਜੀਤ ਸਿੰਘ ਬਰਾੜ, ਜਰਨਲ ਸਕੱਤਰ ਖੁਸ਼ਦੀਪ ਸਿੰਘ, ਮੁਖ ਸਲਾਹਕਾਰ ਇਕਬਾਲ ਸਿੰਘ ਪੂਹਲਾ, ਪ੍ਰੈਸ ਸਕੱਤਰ ਕਿਰਪਾਲ ਸਿੰਘ ਮੱਲੀ, ਖਜਾਨਚੀ ਰਵਿੰਦਰ ਸਿੰਘ ਰਾਮ ਵਰਨ ਸਟੇਜ ਸੈਕਟਰੀ ਕਰਮਜੀਤ ਸਿੰਘ ਤੇ ਮੈਬਰ ਸਤਵੀਰ ਸਿੰਘ,ਵਰਨ ਸਰਮਾ,ਆਦ ਮੈਂਬਰ ਸ਼ਾਮਲ ਹੋਏ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media