ਬਠਿੰਡਾ, 23 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਜਿਲਾ ਅਕਾਲੀ ਜਥਾ ਬਠਿੰਡਾ ਸ਼ਹਿਰੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤੇ ਜਾਣ ਤੋ ਬਾਅਦ ਸਵੇਰੇ ਗੂਰੁਦੁਆਰਾ ਕਿਲਾ ਸਾਹਿਬ ਵਿਖੇ ਗੁਰੂ ਦਾ ਸ਼ੁਕਰਾਨ ਵਜੋ ਅਰਦਾਸ ਕੀਤੀ ਗਈ ।ਸ਼੍ਰੋਮਣੀ ਅਕਾਲੀ ਦਲ ਜਿਲਾ ਸ਼ਹਿਰੀ ਦੇ ਨਵੇ ਬਣਾਏ ਗਏ ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ ਨੇ ਗੁਰੂਦੁਆਰਾ ਸਹਿਬ ਵਿਖੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਪਾਰਟੀ ਪ੍ਰਧਾਨ ਵਲੋਂ ਦਿੱਤੀ ਗਈ ਜੰੁਮੇਵਾਰੀ ਨੂੰ ਤਨ ਮਨ ਨਾਲ ਨਿਭਾਉਣ ਦੀ ਅਰਦਾਸ ਵੀ ਕੀਤੀ। ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਬਠਿੰਡਾ ਸ਼ਹਿਰੀ ਨੇ ਪ੍ਰਕਾਸ ਸਿੰਘ ਬਾਦਲ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਪਧਾਨ ਸ੍ਰੋਮਣੀ ਅਕਾਲੀ ਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਕੇਦਰੀ ਮੰਤਰੀ ਦਾ ਨਵੀ ਟੀਮ ਬਣਾਏ ਜਾਣ `ਤੇ ਤਹਿ ਦਿਲੋ ਧੰਨਵਾਦ ਕੀਤਾ।ਇਸ ਮੌਕੇ ਸ੍ਰੋਮਣੀ ਅਕਾਲੀ ਦਲ, ਇਸਤਰੀ ਅਕਾਲੀ ਦਲ, ਯੂਥ ਅਕਾਲੀ ਦਲ, ਬੀ.ਸੀ ਵਿੰਗ, ਐਸ.ਸੀ ਵਿੰਗ, ਵਪਾਰ ਮੰਡਲ ਵਿੰਗ, ਦੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਬਠਿੰਡਾ ਸ਼ਹਿਰੀ, ਬਲਵੰਤ ਰਾਏ ਨਾਥ ਮੇਅਰ ਨਗਰ ਨਿਗਮ ਬਠਿੰਡਾ, ਰਾਜਵਿੰਦਰ ਸਿੰਘ ਸਿੱਧੂ ਪ੍ਰਧਾਨ ਜਿਲਾ ਸ਼ਹਿਰੀ, ਨਿਰਮਲ ਸਿੰਘ ਸੰਧੂ ਜਰਨਲ ਸਕੱਤਰ ਬਠਿੰਡਾ, ਡਾ. ਓਮ ਪ੍ਰਕਾਸ ਸ਼ਰਮਾ ਪ੍ਰੈਸ ਸਕੱਤਰ ਜਿਲਾ ਬਠਿੰਡਾ, ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੀ, ਬੀਬੀ ਜੁਗਿੰਦਰ ਕੌਰ ਮੈਬਰ ਐਸ.ਜੀ.ਪੀ.ਸੀ, ਬੀਬੀ ਦਵਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ, ਮੋਹਨਜੀਤ ਪੂਰੀ ਸਰਕਲ ਪ੍ਰਧਾਨ, ਗੁਰਪ੍ਰੀਤ ਸੰਧੂ ਸਰਕਲ ਪ੍ਰਧਾਨ, ਕੁਲਦੀਪ ਨੰਬਰਦਾਰ ਸਰਕਲ ਪ੍ਰਧਾਨ, ਅਰਜੂਨ ਦਾਸ ਵਪਾਰ ਵਿੰਗ ਜਰਨਲ ਸਕੱਤਰ, ਸੰਜੀਵ ਕੁਮਾਰ ਹੈਪੀ ਸਰਕਲ ਪ੍ਰਧਾਨ ਯੂਥ ਵਿੰਗ, ਜਤਿੰਦਰ ਸਿੰਗ ਨੀਟਾ ਸਰਕਲ ਪ੍ਰਧਾਨ ਯੂਥ ਵਿੰਗ, ਇਸ ਤੋ ਇਲਾਵਾ ਵੱਡੀ ਗਿਣਤੀ `ਚ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media