Wednesday, March 18, 2026

ਸਟਾਰਟਅੱਪ ਇੰਡੀਆ-ਪੰਜਾਬ ਯਾਤਰਾ ਤਹਿਤ ਬੀ.ਐਫ਼.ਜੀ.ਆਈ ਵਿਖੇ ਬੂਟ ਕੈਂਪ

PUNJ2301201921ਬਠਿੰਡਾ, 23 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵਲੋਂ 16 ਤੋਂ 31 ਜਨਵਰੀ ਤੱਕ ਸਟਾਰਟਅੱਪ ਇੰਡੀਆ-ਪੰਜਾਬ ਯਾਤਰਾ ਦੌਰਾਨ ਬਾਬਾ ਫ਼ਰੀਦ ਇੰਸਟੀਚਿਊਸ਼ਨਜ਼ ਵਿਖੇ ਬੂਟ ਕੈਂਪ ਦਾ ਆਯੋਜਨ ਕੀਤਾ ਗਿਆ। ੲਸ ਬੂਟ ਕੈਂਪ ਵਿੱਚ ਦੀਪਇੰਦਰ ਢਿੱਲੋ, ਜਾਇੰਟ ਡਾਇਰੈਕਟਰ ਆਈ.ਟੀ ਵਿਭਾਗ ਪੰਜਾਬ ਸਰਕਾਰ, ਸਟਾਰਟਅੱਪ ਇੰਡੀਆ ਦੇ ਟੀਮ ਮੈਂਬਰ ਅਮਿਤ ਸ਼ਰਮਾ, ਬੀ.ਐਫ਼.ਜੀ.ਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਦਰਸ਼ਨ ਸਿੰਘ ਅਤੇ ਪ੍ਰ੍ਰਤ ਮਹਿੰਦਰ ਸਿੰਘ ਹਾਜ਼ਰ ਸਨ।ਬੂਟ ਕੈਂਪ ਵਿੱਚ 300 ਤੋਂ ਵਧੇਰੇ ਭਾਗੀਦਾਰਾਂ ਨੇ ਹਿੱਸਾ ਲਿਆ।ਇਸ ਕੈਂਪ ਦੌਰਾਨ ਸਟਾਰਟਅੱਪ ਸੰਬੰਧੀ 58 ਚੰਗੇ ਵਿਚਾਰ ਪੇਸ਼ ਹੋਏ ਜਿਨ੍ਹਾਂ ਵਿੱਚੋ ਗਰੇਡ ਫਿਨਾਲੇ ਲਈ 14 ਸਰਵੋਤਮ ਵਿਚਾਰ ਸ਼ਾਰਟ ਲਿਸਟ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਬੀ.ਐਫ਼.ਜੀ.ਆਈ ਦਾ ਆਪਣਾ ਇੰਟਪ੍ਰੀਨਿਓਰਸ਼ਿਪ ਸੈਲ ਹੈ ਜਿਥੇ ਵਿਦਿਆਰਥੀਆਂ ਨੂੰ ਉਦਮੀ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਉਦਮੀ ਬਨਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਅਤੇ ਸਲਾਹ ਦਿੱਤੀ ਜਾਂਦੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ. ਦੀਪਇੰਦਰ ਸਿੰਘ ਢਿੱਲੋ ਨੇ ਇੰਟਰਪ੍ਰੀਨਿਓਰਸ਼ਿਪ ਸੈਲ ਖੋਲਣ ਲਈ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਲਈ ਵਿਚਾਰ ਸਾਂਝੇ ਕਰਨ ਲਈ ਆਯੋਜਿਤ ਇੱਕ ਵਿਸ਼ੇਸ਼ ਵਰਕਸ਼ਾਪ ਦੌਰਾਨ ਅਮਿਤ ਸ਼ਰਮਾ ਨੇ ਸਟਾਰਟਅੱਪ ਇੰਡੀਆ ਅਤੇ ਸਟਾਰਟਅੱਪ ਪੰਜਾਬ ਦੀਆਂ ਸਾਂਝੀਆਂ ਸਕੀਮਾਂ ਬਾਰੇ ਚਾਨਣਾ ਪਾਇਆ। ਅੰਤ ਵਿੱਚ ਬੀ.ਐਫ਼.ਜੀ.ਆਈ ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਤੇ ਇਸ ਬੂਟ ਕੈਂਪ ਦੇ ਕੋਆਰਡੀਨੇਟਰ ਡਾ. ਮਨੀਸ਼ ਗੁਪਤਾ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply