ਔਰਤਾਂ ਨੂੰ ਸਤਿਕਾਰ ਦੇਣ ਨਾਲ ਹੀ ਸਮਾਜ ਵਿਚ ਬਰਾਬਰੀ ਆ ਸਕਦੀ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – `ਬੇਟੀ ਬਚਾਓ ਬੇਟੀ ਪੜ੍ਹਾਓ` ਮੁਹਿੰਮ ਨੂੰ ਜਿਲ੍ਹੇ ਵਿਚ ਸ਼ਕਤੀ ਦੇਣ ਦੇ ਇਰਾਦੇ ਨਾਲ ਜਿਲ੍ਹਾ
ਪ੍ਰਸ਼ਾਸਨ ਵੱਲੋਂ ਸਥਾਨਕ ਸਰਕਾਰੀ ਕੰਨਿਆ ਕਾਲਜ ਵਿਖੇ ‘ਨੈਸ਼ਨਲ ਗਰਲ ਚਾਈਲਡ’ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾ ਕੇ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੀਆਂ ਜਿਲ੍ਹੇ ਦੀਆਂ ਧੀਆਂ ਦਾ ਸਨਮਾਨ ਕੀਤਾ ਗਿਆ।ਇਸ ਤੋਂ ਇਲਾਵਾ ਲਿੰਗ ਅਨੁੁਪਾਤ ਵਿਚ ਸੁਧਾਰ ਲਿਆਉਣ ਲਈ ਹੰਭਲਾ ਮਾਰਨ ਵਾਲੀਆਂ ਪੰਚਾਇਤਾਂ ਨੂੰ ਵੀ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਸਮਾਜ ਵਿਚ ਬਰਾਬਰੀ ਲਿਆਉਣ ਲਈ ਜ਼ਰੂਰੀ ਹੈ ਕਿ ਔਰਤਾਂ ਦਾ ਸਤਿਕਾਰ ਕੀਤਾ ਜਾਵੇ ਅਤੇ ਇਹ ਤਾਂ ਹੀ ਜਰੂਰੀ ਹੋ ਸਕਦਾ ਹੈ ਕਿ ਘਰ ਵਿਚ ਮਹਿਲਾ ਮੈਂਬਰਾਂ ਦਾ ਸਤਿਕਾਰ ਕਰੀਏ।ਉਨਾਂ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਪੰਚਾਇਤਾਂ ਵੱਲੋਂ ਪਾਏ ਯੋਗਦਾਨ ਦੀ ਸਰਾਹਨਾ ਕਰਦੇ ਕਿਹਾ ਕਿ ਇੰਨਾਂ ਪੰਚਾਇਤਾਂ ਵੱਲ ਵੇਖ ਕੇ ਜਿਲ੍ਹ ਦੇ ਦੂਸਰੇ ਪਿੰਡ ਵੀ ਲਿੰਗ ਅਨੁਪਾਤ ਵਿਚ ਸੁਧਾਰ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਬੇਟੀ ਬਚਾਉ ਬੇਟੀ ਪੜ੍ਹਾਓ ਪ੍ਰੋਗਰਾਮ ਨੂੰ ਸਹਿਯੋਗ ਦੇਣ।ਸੰਘਾ ਨੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਮਾਅਰਕੇ ਮਾਰਨ ਲਈ 65 ਲੜਕੀਆਂ ਅਤੇ 31 ਪੰਚਾਇਤਾਂ ਨੂੰ ਸਨਮਾਨ ਪੱਤਰ ਦਿੱਤੇ।ਸਨਮਾਨ ਦੇ ਨਾਲ-ਨਾਲ ਵਾਤਾਵਰਣ ਬਚਾਉਣ ਦਾ ਸੱਦਾ ਦੇਣ ਲਈ ਬੂਟੇ ਵੀ ਸਾਰੇ ਐਵਾਰਡੀਆਂ ਨੂੰ ਦਿੱਤੇ ਗਏ। 
ਅੱਜ ਦਿੱਤੇ ਗਏ ਸਨਮਾਨ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਅਥਲੀਟ ਨਵਜੀਤ ਢਿਲੋਂ, ਸਮਾਰਟ ਸਿਟੀ ਦੇ ਸੀ.ਈ.ਓ ਸ੍ਰੀਮਤੀ ਕੋਮਲ ਮਿਤਲ, ਡੀ.ਐਸ.ਪੀ ਅਮਨਦੀਪ ਕੌਰ, ਪੀ.ਸੀ.ਐਸ ਜੁਡੀਸ਼ਲ ਵਿਚੋਂ 16ਵਾਂ ਰੈਂਕ ਪ੍ਰਾਪਤ ਹਰਸਿਮਰਨਦੀਪ ਕੌਰ, ਪੀ.ਸੀ.ਐਸ ਅਲਾਇੰਡ ਦੇ ਜੈਸਨਦੀਪ ਕੌਰ ਤੇ ਗੁਰਪ੍ਰੀਤ ਕੌਰ, ਐਸ.ਐਚ.ਓ ਰਾਜਵਿੰਦਰ ਕੌਰ, ਸੀ.ਡੀ.ਪੀ.ਓ ਰਈਆ ਖੁਸ਼ਮੀਤ ਕੌਰ, ਡਾ. ਅਮੋਲਪ੍ਰੀਤ ਕੌਰ ਤੇ ਮੰਨਤ ਕੰਗ, ਡਾ. ਨਵਜੌਤ ਕੌਰ, ਡਾ. ਹਰਸਿਮਰਤ ਕੌਰ, ਡਾ. ਆਸ਼ਵੰਤ ਕੌਰ ਤੋਂ ਇਲਾਵਾ ਲੜਕੀਆਂ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿਚ ਪੜਾਈ ਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ।ਲਿੰਗ ਅਧਾਰਿਤ ਭੇਦਭਾਵ ਨੂੰ ਖਤਮ ਕਰਨ ਲਈ ਸਾਰੇ ਹਾਜ਼ਰੀਨ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਹੁੰ ਵੀ ਚੁਕਾਈ ਗਈ।
ਜਿਲ੍ਹੇ ਦੀਆਂ 31 ਪੰਚਾਇਤਾਂ, ਜਿੰਨਾਂ ਨੇ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਵਿਸ਼ੇਸ਼ ਹੰਭਲਾ ਮਾਰਿਆ ਅਤੇ ਉਥੇ 6 ਸਾਲ ਤੱਕ ਦੇ ਬੱਚਿਆਂ ਵਿਚ ਲੜਕੀਆਂ ਦਾ ਲਿੰਗ ਅਨੁਪਾਤ ਵਿਚ ਸੁਧਾਰ ਆਇਆ, ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸੰਜੈ ਮਹੇਸ਼ਵਰੀ, ਪ੍ਰਿ੍ਰਸੀਪਲ ਨੂਤਨ ਸ਼ਰਮਾ, ਜਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਹਰਦੀਪ ਕੌਰ, ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media