`ਐਗਰੋਵੈਸਟ ਟੂ ਐਨਰਜੀ` ਵਿਸ਼ੇ `ਤੇ ਕਾਨਫਰੰਸ ਕਰਵਾਈ
ਚੰਡੀਗੜ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਅੱਜ ਇਥੇ `ਵੇਸਟ ਟੂ ਐਨਰਜੀ` ਵਿਸ਼ੇ ਉਤੇ ਕਾਨਫਰੰਸ
ਕਰਵਾਈ ਗਈ।ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਊਰਜਾ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਵਿੱਚ ਨਵੀਂ ਤੇ ਨਵਿਆਉਣਯੋਗ ਊਰਜਾ ਅਹਿਮ ਰੋਲ ਨਿਭਾਅ ਰਹੀ ਹੈ।
ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ ਨੂੰ ਪ੍ਰਫੁੱਲਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਕਿਉਂਕਿ ਅੱਜਕਲ ਖੇਤੀਬਾੜੀ ਦੀ ਰਹਿੰਦ-ਖੂੰਹਦ ਖਾਸ ਕਰਕੇ ਪਰਾਲੀ ਦੇ ਪ੍ਰਬੰਧਨ ਦੀ ਸਮੱਸਿਆ ਆ ਰਹੀ ਹੈ।ਉਨਾਂ ਕਿਹਾ ਕਿ ਅੱਜ ਦੀ ਇਹ ਕਾਨਫਰੰਸ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਵੱਡਾ ਯੋਗਦਾਨ ਪਾਵੇਗੀ।ਇਸ ਵਾਸਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ `ਐਗਰੋ ਵੇਸਟ ਟੂ ਐਨਰਜੀ` ਉਤੇ ਆਧਾਰਤ ਪ੍ਰਾਜੈਕਟ ਲਾਉਣ ਵਾਸਤੇ ਬਹੁਤ ਮਾਲੀ ਅਤੇ ਹੋਰ ਰਿਆਇਤਾਂ ਦੇ ਰਹੀ ਹੈ ਜਿਵੇਂ ਕਿ ਪੰਜਾਬ ਸਰਕਾਰ ਆਪਣੀ ਐਨ.ਆਰ.ਐਸ.ਈ. ਪਾਲਿਸੀ ਤਹਿਤ ਕਈ ਸਹੂਲਤਾਂ ਪ੍ਰਦਾਨ ਕਰਦੀ ਹੈ, ਜਿਸ ਤਹਿਤ ਇਸ ਖੇਤਰ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਜ਼ਮੀਨ ਦੀ ਖਰੀਦ/ਲੀਜ਼ `ਤੇ ਲੈਣ ਲਈ ਲੱਗਣ ਵਾਲੀ ਅਸ਼ਟਾਮ ਡਿਊਟੀ `ਤੇ 100 ਫੀਸਦੀ ਛੋਟ, ਸੀ.ਐਲ.ਯੂ ਅਤੇ ਈ.ਡੀ.ਸੀ ਖਰਚੇ ਤੋਂ ਛੋਟ, 100 ਫੀਸਦੀ ਬਿਜਲੀ ਡਿਊਟੀ ਦੀ ਛੋਟ ਅਤੇ ਸੋਲਰ ਪ੍ਰਾਜੈਕਟਾਂ ਲਈ ਪ੍ਰਦੂਸ਼ਣ ਅਤੇ ਵਾਤਾਵਰਨ ਮਨਜ਼ੂਰੀਆਂ `ਤੇ ਲਗਦੇ ਖ਼ਰਚੇ ਤੋਂ 100 ਫੀਸਦੀ ਛੋਟ ਦਿੱਤੀ ਗਈ ਹੈ।
ਇਸ ਸਮੱਸਿਆ ਦੇ ਹੱਲ ਲਈ ਕਦਮ ਪੁੱਟਦਿਆਂ ਪੰਜਾਬ ਸਰਕਾਰ/ਪੇਡਾ ਵਲੋਂ ਇਸ ਖੇਤਰ ਵਿੱਚ ਮਾਹਿਰ ਕਈ ਨਾਮੀ ਕੰਪਨੀਆਂ ਨਾਲ `ਵੇਸਟ ਟੂ ਐਨਰਜੀ ਪ੍ਰਾਜੈਕਟ` ਲਾਉਣ ਲਈ ਸਮਝੌਤੇ ਕੀਤੇ ਗਏ ਹਨ, ਜਿਨਾਂ ਵਿਚੋਂ ਕੁੱਝ ਪ੍ਰਾਜੈਕਟਾਂ ਲਈ ਉਸਾਰੀ ਦਾ ਕੰਮ ਵੱਖ ਵੱਖ ਪੜਾਵਾਂ ਉੱਤੇ ਚੱਲ ਰਿਹਾ ਹੈ।ਉਨਾਂ ਕਿਹਾ ਕਿ ਇਹ ਕਾਨਫਰੰਸ ਸਰਕਾਰ ਦੀਆਂ ਵਾਤਾਵਰਨ ਪੱਖੀ ਕੋਸ਼ਿਸ਼ਾਂ ਵਿੱਚ ਬਹੁਤ ਲਾਭਕਾਰੀ ਸਿੱਧ ਹੋਵੇਗੀ।
ਇਸ ਮੌਕੇ ਚੇਅਰਪਰਸਨ ਪੀ.ਐਸ.ਈ.ਆਰ.ਸੀ ਕੁਸਮਜੀਤ ਸਿੱਧੂ, ਸ੍ਰੀਮਤੀ ਅਲੈਗਜੈਂਡਰਾ ਫੀਫਰ ਜਰਮਨੀ, ਜੋਹਨਬਰਗਰੇਨ ਸਵੀਡਨ, ਡਾ. ਕ੍ਰਿਸਟੋਫ ਕੈਸਲਰ ਡਾਇਰੈਕਟਰ, ਮੈਂਬਰ ਪੀ.ਐਸ.ਈ.ਆਰ.ਸੀ ਇੰਜਨੀਅਰ ਐਸ.ਐਸ ਸਰਨਾ, ਮੈਂਬਰ ਪੀ.ਐਸ.ਈ.ਆਰ.ਸੀ ਮੈਡਮ ਅੰਜਲੀ ਚੰਦਰਾ, ਡਾਇਰੈਕਟਰ ਐਮ.ਐਨ.ਆਰ.ਈ, ਭਾਰਤ ਸਰਕਾਰ ਡਾ. ਜੀ.ਪ੍ਰਸ਼ਾਦ, ਸਾਬਕਾ ਸਲਾਹਕਾਰ ਐਮ.ਐਨ.ਆਰ.ਈ, ਭਾਰਤ ਸਰਕਾਰ ਏ.ਕੇ ਦੂਸਾ, ਡਾਇਰੈਕਟਰ ਟੈਕਨੀਕਲ ਈਰੇਡਾ ਸ੍ਰੀ ਚਿੰਤਨ ਸ਼ਾਹ, ਡਾ. ਸੁਮਨ ਕੁਮਾਰ ਨਾਬਾਰਡ, ਐਚ.ਪੀ.ਸੀ.ਐਲ, ਬੀ.ਪੀ.ਸੀ.ਐਲ ਅਤੇ ਆਈ.ਓ.ਸੀ ਐਲਤੋ ਤੇ ਹੋਰ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media