
ਬਠਿੰਡਾ, 4 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਜੱਥੇਬੰਦਕ ਢਾਂਚਾ ਐਲਾਨਿਆ ਕਰਦਿਆਂ ਬਠਿੰਡਾ ਸ਼ਹਿਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਅਹਿਮ ਸਥਾਨ ਦਿੰਦਿਆਂ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਉਪਾਰ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਦੀ ਖਬਰ ਨਸ਼ਰ ਹੋਈ ਤਾਂ ਬਠਿੰਡਾ ਸ਼ਹਿਰ ਦੇ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਅੱਜ ਸਵੇਰੇ ਸਿੰਗਲਾ ਸਾਹਿਬ ਦੀ ਕੋਠੀ ਅੱਗੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮੱਰਥਕ ਅਤੇ ਸੁਭਚਿੰਤਕਾਂ ਵਲੋਂ ਸਿੰਗਲਾ ਸਾਹਿਬ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਦੇ ਨਆਰੇ ਲਗਾਏ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਦਲਜੀਤ ਸਿੰਘ ਬਰਾੜ ਸ਼ਹਿਰੀ ਪ੍ਰਧਾਨ,ਰਾਜਿੰਦਰ ਸਿੰਘ ਸਿੱਧੂ, ਚਮਕੌਰ ਸਿੰਘ ਮਾਨ,ਰਾਜਬਿੰਦਰ ਸਿੰਘ ਸਿੱਧੂ ਐਡਵੋਕੇਟ, ਮੋਹਨਜੀਤਪੁਰੀ, ਤਰਸੇਮ ਗੋਇਲ,ਡਾ.ਓਮ ਪ੍ਰਕਾਸ਼ ਸ਼ਰਮ,ਬਲਜੀਤ ਸਿੰਘ ਸਰਾਂ, ਰਾਜਿੰਦਰ ਸਿੰਘ ਮਾਨ, ਨਿਰਮਲ ਸੰਧੁ, ਕੁਲਦੀਪ ਨੰਬਰਦਾਰ,ਬੰਤ ਸਿੰਘ ਸਿੱਧੂ, ਦਰਸ਼ਨ ਕੌਰ ਫੁੱਲੋ ਮਿੱਠੀ,ਮੱਖਣ ਸਿੰਘ ਠੇਕੇਦਾਰ,ਬੀਬੀ ਸੰਤੋਸ਼ ਮਹੰਤ,ਟੇਕ ਸਿੰਘ ਖਾਲਸਾ, ਤਰਲੋਚ ਸਿੰਘ ਠੇਕੇਦਾਰ, ਬੀਬੀ ਮਹਿੰਦਰ ਕੌਰ ਆਦਿ ਤੋਂ ਇਲਾਵਾ ਬਹੁਤ ਸਾਰੇ ਸ਼ਹਿਰ ਪਤਵੰਤੇ ਸੱਜਣ ਵੀ ਸ਼ਾਮਲ ਸਨ। ਇਸ ਮੌਕੇ ਸਿੰਗਲਾ ਵਲੋਂ ਸ: ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਿੰਗਲਾ ਨੇ ਵਰਕਰਾਂ ਨੂੰ ਵੀ ਵਿਸ਼ਵਾਸ ਦੁਵਾਉਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ।
Punjab Post Daily Online Newspaper & Print Media