Tuesday, November 24, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਡੀਜ਼ਾਈਨ ਡਿਪਾਰਟਮੈਂਟ ਦੇ ਨਤੀਜੇ ‘ਚ ਯੂਨੀਵਰਸਿਟੀ ਦੀਆਂ ਪਹਿਲੀਆਂ 8 ਪੁਜ਼ੀਸ਼ਨਾਂ ‘ਤੇ ਕਾਬਜ਼

PPN04091402ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦੇ ਡੀਜ਼ਾਈਨ ਡਿਪਾਰਟਮੈਂਟ ਦੀਆਂ ਵਿਦਿਆਰਥਣਾ ਨੇ 8ਵੇਂ ਸਮੈਸਟਰ ਦੀਆਂ ਪ੍ਰੀਖੀਆਵਾਂ ਵਿੱਚ ਯੂਨੀਵਰਸਿਟੀ ਦੀਆਂ ਪਹਿਲੀਆਂ 10 ਪੋਜ਼ੀਸ਼ਨਾਂ ਚੋਂ’ 8 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਵਰਤਿਕਾ ਮਿੱਤਲ (ਟੈਕਸਟਾਈਲਸ) ਨੇ 91.7% ਅੰਕ ਲੈ ਕੇ ਪਹਿਲਾ ਅਤੇ ਤਮੰਨਾ ਤੁਲੀ, ਸਭਾ ਮਿਹਰਾ ਅਤੇ ਸ਼ਰਿਆ ਜੋਸ਼ੀ (ਇੰਟੀਰੀਅਰ ਡਿਜ਼ਾਈਨਿੰਗ) ਨੇ ਦੂਸਰਾ, ਤੀਸਰਾ ਅਤੇ ਚੌਥਾ ਸਥਾਨ ਹਾਸਲ ਕੀਤਾ। ਸੁਰਭੀ, ਸੋਨਾਲੀ, ਮੰਨਤ ਬਾਜਵਾ (ਫੈਸ਼ਨ ਡੀਜ਼ਾਈਨਿੰਗ) ਨੇ ਛੇਵਾਂ, ਸਤਵਾਂ ਅਤੇ ਅਠਵਾਂ ਸਥਾਨ ਅਤੇ ਪ੍ਰਿਯੰਕਾ (ਟੈਕਸਟਾਈਲਸ) ਨੇ ਨੌਵੇਂ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਨੀਲਮ ਕਾਮਰਾ ਨੇ ਸਮੂਹ ਸਟਾਫ ਅਤੇ ਵਿਦਿਆਰਥਣਾ ਨੂੰ ਵਧਾਈ ਦੇਂਦੇ ਹੋਏ ਆਉਣ ਵਾਲੇ ਸਮੇਂ ਲਈ ਆਸ਼ੀਰਵਾਦ ਦਿੱਤਾ।ਕਾਲਜ ਵਿਖੇ ਡਿਜ਼ਾਈਨ ਡਿਪਾਰਟਮੈਂਟ ਤਿੰਨ ਵਿਸ਼ੇਸ਼ਤਾਵਾਂ ਦੇ ਅੰਤਰਗਤ ਚਲਾਇਆ ਜਾ ਰਿਹਾ ਹੈ (ਫੈਸ਼ਨ ਡੀਜ਼ਾਇਨਿੰਗ) ਜਿਸ ਵਿੱਚ ਵਿਦਿਆਰਥੀਆਂ ਨੂੰ ਪ੍ਰੋਫੈਸਨਲ ਟ੍ਰੇਨਿੰਗ ਦੇ ਕੇ ਆਪਣੇ ਪੈਰਾਂ ਤੇ ਖੜੇ ਹੋਣਾ ਸਿਖਾਇਆ ਜਾਂਦਾ ਹੈ।ਅ

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply